''''What A Ride !'''', 41 ਸਾਲ ਬਾਅਦ ਕਿਸੇ ਭਾਰਤੀ ਨੇ ਭਰੀ ਪੁਲਾੜ ਲਈ ਉਡਾਣ

Thursday, Jun 26, 2025 - 09:44 AM (IST)

''''What A Ride !'''', 41 ਸਾਲ ਬਾਅਦ ਕਿਸੇ ਭਾਰਤੀ ਨੇ ਭਰੀ ਪੁਲਾੜ ਲਈ ਉਡਾਣ

ਇੰਟਰਨੈਸ਼ਨਲ ਡੈਸਕ- ‘ਲਖਨਊ ਦੇ ਬੇਟੇ’ ਅਤੇ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਬੁੱਧਵਾਰ ਨੂੰ ਸਪੇਸਐਕਸ ਦੇ ਫਾਲਕਨ 9 ਰਾਕੇਟ ਰਾਹੀਂ ਅਮਰੀਕਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਐਕਸੀਓਮ-4 ਮਿਸ਼ਨ ਦੇ ਤਹਿਤ ਪੁਲਾੜ ਲਈ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ। ਇਸ ਇਤਿਹਾਸਕ ਮਿਸ਼ਨ ਦੇ ਨਾਲ ਹੀ ਲਖਨਊ ਨੇ ਪੁਲਾੜ ਵਿਗਿਆਨ ਦੇ ਆਪਣੇ ਸਫ਼ਰ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਸ਼ੁਕਲਾ ਨੇ ਪੁਲਾੜ ਵਿਚ ਪਹੁੰਚ ਕੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ, ‘ਵ੍ਹਟ ਏ ਰਾਈਡ’।

ਸ਼ੁਭਾਂਸ਼ੂ ਨੇ ਕਿਹਾ, "ਨਮਸਕਾਰ, ਮੇਰੇ ਪਿਆਰੇ ਦੇਸ਼ ਵਾਸੀਓ! ਵ੍ਹਟ ਏ ਰਾਈਡ ! ਅਸੀਂ 41 ਸਾਲਾਂ ਬਾਅਦ ਇੱਕ ਵਾਰ ਫਿਰ ਪੁਲਾੜ ਵਿੱਚ ਵਾਪਸ ਆਏ ਹਾਂ। ਇਹ ਇੱਕ ਸ਼ਾਨਦਾਰ ਰਾਈਡ ਰਹੀ ਹੈ। ਅਸੀਂ ਧਰਤੀ ਦੁਆਲੇ 7.5 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਘੁੰਮ ਰਹੇ ਹਾਂ। ਮੇਰੇ ਮੋਢਿਆਂ 'ਤੇ ਬਣਿਆ ਤਿਰੰਗਾ ਮੈਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ। ਮੇਰੀ ਇਹ ਯਾਤਰਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਸ਼ੁਰੂਆਤ ਨਹੀਂ ਹੈ, ਸਗੋਂ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਯਾਤਰਾ ਦਾ ਹਿੱਸਾ ਬਣੋ ਤੇ ਤੁਹਾਡੀ ਛਾਤੀ ਵੀ ਮਾਣ ਨਾਲ ਚੌੜੀ ਹੋ ਜਾਵੇ। ਆਓ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਇਕੱਠੇ ਮਿਲ ਕੇ ਸ਼ੁਰੂਆਤ ਕਰੀਏ। ਜੈ ਹਿੰਦ! ਜੈ ਭਾਰਤ!"

Group Captain Shubhanshu Shukla from Space!

"Namaskar, my dear countrymen! What a ride! We are back in the space once again after 41 years. It's an amazing ride. We are revolving around the Earth at a speed of 7.5 kilometres per second. The Tiranga embossed on my shoulders tells… pic.twitter.com/vP0EL02nwI

— The Khel India (@TheKhelIndia) June 25, 2025

ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...

ਜਿਵੇਂ ਹੀ ਰਾਕੇਟ ਫਲੋਰੀਡਾ ਦੇ ਅਸਮਾਨ ’ਤੇ ਪਹੁੰਚਿਆ, ਲਖਨਊ ਦੇ ਕਾਨਪੁਰ ਰੋਡ ’ਤੇ ਸਥਿਤ ਸਿਟੀ ਮੋਂਟੇਸਰੀ ਸਕੂਲ (ਸੀ.ਐੱਮ.ਐੱਸ.) ਦੇ ਵਰਲਡ ਯੂਨਿਟੀ ਕਨਵੈਨਸ਼ਨ ਸੈਂਟਰ ਵਿਖੇ ਇਸ ਪਲ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਸ਼ੁਕਲਾ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ। ਤਾੜੀਆਂ ਅਤੇ ‘ਹਿੱਪ ਹਿੱਪ ਹੁਰਰੇ’ ਦੇ ਨਾਅਰਿਆਂ ਨਾਲ ਗੂੰਜਦੇ ਆਡੀਟੋਰੀਅਮ ’ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਹਿਰ ਦੇ ਪਤਵੰਤਿਆਂ ਦੀ ਖੁਸ਼ੀ ਦੇਖਦਿਆਂ ਹੀ ਬਣ ਰਹੀ ਸੀ। ਸਕੂਲ ਕੈਂਪਸ ਨੂੰ ‘ਵਯੋਮੋਤਸਵ’ ਰਾਹੀਂ ਇਕ ਜੀਵੰਤ ‘ਮਿੰਨੀ ਸਪੇਸ ਸੈਂਟਰ’ ਵਿਚ ਤਬਦੀਲ ਕਰ ਦਿੱਤਾ ਗਿਆ। 2019 ਵਿਚ ਸ਼ੁਭਾਂਸ਼ੂ ਸ਼ੁਕਲਾ ਨੂੰ ਗਗਨਯਾਨ ਮਿਸ਼ਨ ਲਈ ਚੁਣਿਆ ਗਿਆ ਸੀ ਅਤੇ ਹੁਣ ਉਹ ਏ.ਐਕਸ.-4 ਮਿਸ਼ਨ ਦੇ ਪਾਇਲਟ ਹਨ।

1984 ਵਿਚ ਰਾਕੇਸ਼ ਸ਼ਰਮਾ ਦੀ ਇਤਿਹਾਸਕ ਉਡਾਣ ਤੋਂ 41 ਸਾਲ ਬਾਅਦ ਭਾਰਤ ਨੇ ਮਨੁੱਖੀ ਪੁਲਾੜ ਮਿਸ਼ਨ ’ਚ ਵਾਪਸੀ ਕੀਤੀ ਹੈ। ਸ਼ੁਕਲਾ ਦੇ ਸੀਨੀਅਰ ਡਾਕਟਰ ਪੈਗੀ ਵਿਟਸਨ (ਮਿਸ਼ਨ ਕਮਾਂਡਰ) ਅਤੇ ਹੰਗਰੀ ਅਤੇ ਪੋਲੈਂਡ ਦੇ ਪੁਲਾੜ ਯਾਤਰੀਆਂ ਦੇ ਨਾਲ ਸ਼ੁਕਲਾ ਦਾ 14 ਦਿਨਾਂ ਇਹ ਮਿਸ਼ਨ ਮਨੁੱਖੀ ਸਰੀਰ ਕਿਰਿਆ ਵਿਗਿਆਨ, ਪੋਸ਼ਣ ਅਤੇ ਬੀਜ ਦੇ ਉਗਣ ਸਮੇਤ ਖੇਤਰਾਂ ਵਿਚ ਸੂਖਮ ਗ੍ਰੈਵਿਟੀ ਖੋਜ ਵਿਚ ਯੋਗਦਾਨ ਪਾਵੇਗਾ।

ਇਹ ਵੀ ਪੜ੍ਹੋ- ਸਾਬਕਾ ਜੱਜ ਸਣੇ 972 ਲੋਕ PFI ਦੇ ਨਿਸ਼ਾਨੇ 'ਤੇ ! NIA ਨੇ ਅਦਾਲਤ 'ਚ ਕੀਤਾ ਸਨਸਨੀਖੇਜ਼ ਖ਼ੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News