ਸਰਕਾਰ ਨੇ 4.5 ਕਰੋੜ ਪਰਿਵਾਰਾਂ ਨੂੰ ਦਿੱਤਾ ਖ਼ਾਸ ਤੋਹਫ਼ਾ; 5 ਨੁਕਤਿਆਂ ''ਚ ਸਮਝੋ ਸਾਰੀ ਯੋਜਨਾ
Thursday, Sep 12, 2024 - 08:43 AM (IST)
ਨੈਸ਼ਨਲ ਡੈਸਕ: ਕੇਂਦਰ ਸਰਕਾਰ ਨੇ 70 ਸਾਲ ਤੋਂ ਵੱਧ ਉਮਰ ਦੇ ਸੀਰੇ ਬਜ਼ੁਰਗਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਦਾ ਲਾਭ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ 4.5 ਕਰੋੜ ਪਰਿਵਾਰਾਂ ਨੂੰ ਫ਼ਾਇਦਾ ਮਿਲੇਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਬਜ਼ੁਰਗ ਨਾਗਰਿਕਾਂ ਲਈ 'ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ' ਤਹਿਤ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਸਿਹਤ ਕਵਰੇਜ ਨੂੰ ਪ੍ਰਵਾਨਗੀ ਦਿੱਤੀ ਹੈ। ਆਓ ਇਸ ਯੋਜਨਾ ਨੂੰ 5 ਨੁਕਤਿਆਂ ਵਿਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ:
1. 70 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਸਾਰੇ ਬਜ਼ੁਰਗਾਂ ਨੂੰ AB PM-JAY ਯੋਜਨਾ ਦਾ ਫ਼ਾਇਦਾ ਮਿਲੇਗਾ, ਭਾਵੇਂ ਉਨ੍ਹਾਂ ਦੀ ਸਾਮਾਜਿਕ ਜਾਂ ਆਰਥਿਕ ਸਥਿਤੀ ਜੋ ਮਰਜ਼ੀ ਹੋਵੇ।
2. ਪਹਿਲਾਂ ਹੀ AB PM-JAY ਅਧੀਨ ਕਵਰ ਕੀਤੇ ਗਏ ਪਰਿਵਾਰਾਂ ਨਾਲ ਸਬੰਧਤ ਸੀਨੀਅਰ ਨਾਗਰਿਕ (70 ਸਾਲ ਤੋਂ ਵੱਧ) ਆਪਣੇ ਲਈ ₹ 5 ਲੱਖ ਪ੍ਰਤੀ ਸਾਲ ਤੱਕ ਦਾ ਵਾਧੂ ਟਾਪ-ਅੱਪ ਕਵਰ ਪ੍ਰਾਪਤ ਕਰਨਗੇ। ਉਨ੍ਹਾਂ ਨੂੰ 70 ਸਾਲ ਤੋਂ ਘੱਟ ਉਮਰ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਵਰ ਨੂੰ ਸਾਂਝਾ ਕਰਨ ਦੀ ਲੋੜ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ
3. ਜਿਹੜੇ ਬਜ਼ੁਰਗ ਪਹਿਲਾਂ ਹੀ ਹੋਰ ਜਨਤਕ ਸਿਹਤ ਬੀਮਾ ਯੋਜਨਾਵਾਂ ਜਿਵੇਂ ਕਿ ਕੇਂਦਰ ਸਰਕਾਰ ਦੀ ਸਿਹਤ ਯੋਜਨਾ (CGHS), ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ (ECHS), ਅਤੇ ਆਯੁਸ਼ਮਾਨ ਕੇਂਦਰੀ ਹਥਿਆਰਬੰਦ ਪੁਲਸ ਫੋਰਸ (CAPF) ਦੇ ਲਾਭ ਪ੍ਰਾਪਤ ਕਰ ਰਹੇ ਹਨ, ਉਹ ਮੌਜੂਦਾ ਸਕੀਮ ਦੇ ਫ਼ਾਇਦੇ ਲੈਣਾ ਜਾਰੀ ਰੱਖ ਸਕਦੇ ਹਨ ਤੇ ਜੇ ਅਜਿਹਾ ਨਾ ਚਾਹੁਣ ਤਾਂ AB PMJAY ਦੀ ਚੋਣ ਕਰ ਸਕਦੇ ਹਨ।
4. ਪ੍ਰਾਈਵੇਟ ਪਾਲਸੀਆਂ ਜਾਂ ਕਰਮਚਾਰੀ ਰਾਜ ਬੀਮਾ ਯੋਜਨਾ ਦੁਆਰਾ ਕਵਰ ਕੀਤੇ ਸੀਨੀਅਰ ਨਾਗਰਿਕ (70 ਤੋਂ ਵੱਧ) AB PM-JAY ਲਈ ਯੋਗ ਹਨ।
5. AB PM-JAY ਦੁਨੀਆ ਦੀ ਸਭ ਤੋਂ ਵੱਡੀ ਜਨਤਕ ਤੌਰ 'ਤੇ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਹੈ ਜੋ 12.34 ਕਰੋੜ ਪਰਿਵਾਰਾਂ ਦੇ 55 ਕਰੋੜ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਲਈ ਪ੍ਰਤੀ ਪਰਿਵਾਰ ₹ 5 ਲੱਖ ਤਕ ਦਾ ਕਵਰ ਪ੍ਰਦਾਨ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8