ਪੱਛਮੀ ਬੰਗਾਲ ''ਚ ਚੋਣਾਂ ਦੌਰਾਨ ਹਿੰਸਾ, ਸੀ.ਪੀ.ਐੱਮ. ਸੰਸਦ ਮੈਂਬਰ ਮੁਹੰਮਦ ਸਲੀਮ ਦੀ ਕਾਰ ''ਤੇ ਹਮਲਾ

04/18/2019 12:26:24 PM

ਰਾਏਗੰਜ— ਪੱਛਮੀ ਬੰਗਾਲ ਦੇ ਰਾਏਗੰਜ 'ਚ ਟੀ.ਐੱਮ.ਸੀ. ਦੇ ਹੰਗਾਮੇ ਤੋਂ ਬਾਅਦ ਹੁਣ ਸੀ.ਪੀ.ਐੱਮ. ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹਮਲਾ ਹੋਇਆ ਹੈ। ਇਸਲਾਮਪੁਰ ਇਲਾਕੇ 'ਚ ਸਲੀਮ ਦੀ ਕਾਰ 'ਤੇ ਪਥਰਾਅ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਭਾਜਪਾ ਅਤੇ ਟੀ.ਐੱਮ.ਸੀ. ਵਰਕਰਾਂ ਦਰਮਿਆਨ ਝੜਪ ਹੋਈ ਸੀ। ਜਾਣਕਾਰੀ ਅਨੁਸਾਰ ਸੀ.ਪੀ.ਐੱਮ. ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਲੀਮ ਦਾ ਕਾਫਲਾ ਇਸਲਾਮਪੁਰ ਇਲਾਕੇ 'ਚੋਂ ਲੰਘ ਰਿਹਾ ਸੀ, ਉਦੋਂ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ। ਕਾਫਲੇ ਦੀਆਂ ਗੱਡੀਆਂ 'ਤੇ ਪਥਰਾਅ ਕੀਤਾ ਗਿਆ। ਹਾਲਾਂਕਿ ਮੁਹੰਮਦ ਸਲੀਮ ਨੂੰ ਸੱਟ ਨਹੀਂ ਲੱਗੀ ਹੈ। ਮੌਕੇ 'ਤੇ ਸੁਰੱਖਿਆ ਫੋਰਸਾਂ ਦੀ ਟੁੱਕੜੀ ਪਹੁੰਚ ਗਈ ਹੈ। ਰਾਏਗੰਜ ਤੋਂ 110 ਕਿਲੋਮੀਟਰ ਇਸਲਾਮਪੁਰ ਦੇ ਬੂਥ 'ਤੇ ਮੁਹੰਮਦ ਸਲੀਮ ਗਏ ਸਨ। ਇਸ ਦੌਰਾਨ ਇਕ ਬੂਥ 'ਤੇ ਛਾਪੇਮਾਰੀ ਦੀ ਖਬਰ ਮਿਲੀ। ਮੁਹੰਮਦ ਸਲੀਮ ਜਿਵੇਂ ਹੀ ਬੂਥ 'ਤੇ ਜਾ ਰਹੇ ਸਨ ਉਦੋਂ ਕੁਝ ਲੋਕਾਂ ਨੇ ਉਨ੍ਹਾਂ ਦੇ ਕਾਫਲੇ 'ਤੇ ਪਥਰਾਅ ਕੀਤਾ। ਮੁਹੰਮਦ ਸਲੀਮ ਬੂਥ 'ਤੇ ਪਹੁੰਚ ਗਏ ਹਨ ਅਤੇ ਪਥਰਾਅ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।PunjabKesari
ਖਬਰ ਹੈ ਕਿ ਇਸਲਾਮਪੁਰ 'ਚ ਚੋਪੜਾ ਦੇ ਦਿਗਿਰਪਰ ਵੋਟਿੰਗ ਕੇਂਦਰ 'ਤੇ ਅਣਪਛਾਤੇ ਬਦਮਾਸ਼ਾਂ ਵਲੋਂ ਵੋਟ ਪਾਉਣ ਤੋਂ ਰੋਕਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਲਾਠੀਚਾਰਜ ਕੀਤਾ। ਮੌਕੇ 'ਤੇ ਅਣਪਛਾਤੇ ਬਦਮਾਸ਼ਾਂ ਨੂੰ ਦੌੜਾ ਦਿੱਤਾ ਗਿਆ ਹੈ ਅਤੇ ਵੋਟਾਂ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਵੇਰੇ ਰਾਏਗੰਜ 'ਚ ਭਾਜਪਾ ਅਤੇ ਟੀ.ਐੱਮ.ਸੀ. ਵਰਕਰ ਆਪਸ 'ਚ ਭਿੜ ਗਏ ਸਨ। ਰਾਏਗੰਜ ਤੋਂ ਭਾਜਪਾ ਉਮੀਦਵਾਰ ਦੇਬਾਸ਼੍ਰੀ ਚੌਧਰੀ ਨੇ ਦੋਸ਼ ਲਗਾਇਆ ਕਿ ਟੀ.ਐੱਮ.ਸੀ. ਵਰਕਰ ਰਾਏਗੰਜ ਕੋਰੋਨੇਸ਼ਨ ਹਾਈ ਸਕੂਲ 'ਚ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।PunjabKesari


DIsha

Content Editor

Related News