ਹੁਣ ਪ੍ਰਿੰਸ ਜੌਰਜ ''ਚ ਵੀ ਹੋਵੇਗੀ ''ਕਬੱਡੀ-ਕਬੱਡੀ''! ਲੋਕਾਂ ''ਚ ਭਾਰੀ ਉਤਸ਼ਾਹ
Tuesday, Jul 02, 2024 - 01:25 PM (IST)
ਵੈਨਕੂਵਰ (ਮਲਕੀਤ ਸਿੰਘ)- ਪੰਜਾਬੀ ਕਲਚਰ ਈਵੈਂਟ ਐਸੋਸੀਏਸ਼ਨ ਅਤੇ ਗੁ: ਗੁਰੂ ਨਾਨਕ ਦਰਬਾਰ ਦੇ ਸਾਂਝੇ ਉਦਮਾ ਸਦਕਾ ਪਹਾੜੀ ਸ਼ਹਿਰ ਪ੍ਰਿੰਸ ਜੌਰਜ 'ਚ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਸਲਾਨਾ ਪੰਜਾਬੀ ਕਲਚਰ ਅਤੇ ਖੇਡ ਮੇਲਾ 13 ਅਤੇ 14 ਜੁਲਾਈ ਨੂੰ ਧੂਮ-ਧੜੱਕੇ ਨਾਲ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਬੰਧਕ ਕਮੇਟੀ ਦੇ ਆਗੂ ਰਾਣਾ ਰਾਇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਹੁਸ਼ਿਆਰਪੁਰ ਦੇ ਰੁਪਿੰਦਰ ਸਿੰਘ ਨੇ ਵਧਾਇਆ ਪੰਜਾਬੀਆਂ ਦਾ ਮਾਣ, ਇਟਲੀ 'ਚ ਬਣਿਆ ਟ੍ਰੇਨ ਚਾਲਕ
ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਿੰਸ ਜੌਰਜ ਸ਼ਹਿਰ 'ਚ ਸਥਿੱਤ ਮਾਸੀਜ਼ ਪੈਲੇਸ ਸਟੇਡੀਅਮ 'ਚ ਆਯੋਜਿਤ ਕਰਵਾਏ ਜਾਣ ਵਾਲੇ ਇਸ ਮੇਲੇ 'ਚ ਕਬੱਡੀ ਦੇ ਮੈਚਾਂ ਤੋਂ ਇਲਾਵਾ ਬੱਚਿਆਂ ਦੇ ਖੇਡ ਮੁਕਾਬਲੇ, ਲੜਕੀਆਂ ਦੇ ਦੌੜ ਮੁਕਾਬਲੇ, ਬਜ਼ੁਰਗਾਂ ਦੇ ਦੌੜ ਮੁਕਾਬਲੇ, ਵਾਲੀਬਾਲ ਮੁਕਾਬਲਿਆਂ ਤੋਂ ਇਲਾਵਾ ਮਰਦਾਂ ਦੀ ਮਿਊਜੀਕਲ ਰੇਸ ਦੇ ਦਿਲਚਸਪ ਮੁਕਾਬਲੇ ਵੀਂ ਆਯੋਜਿਤ ਕਰਵਾਏ ਜਾਣਗੇ। ਅਖੀਰ ਵਿਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਰੂਮ ਜਗਤਾਰ ਸਿੰਘ ਸਰਾਂ ਅਤੇ ਮਹਰੂਮ ਰਣਜੀਤ ਸਿੰਘ ਰਾਣੂ ਦੀ ਮਿੱਠੀ ਯਾਦ ਨੂੰ ਸਮਰਪਿਤ ਇਸ ਮੇਲੇ ਸਬੰਧੀ ਲੋੜੀ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਭਾਈਚਾਰੇ 'ਚ ਇਸ ਮੇਲੇ 'ਚ ਸ਼ਾਮਿਲ ਹੋਣ ਸਬੰਧੀ ਭਾਰੀ ਉਤਸਾਹ ਵੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।