ਮਸ਼ਹੂਰ ਹੋ ਰਹੇ ਹਨ ਗਰਮਾ-ਗਰਮ ਮਿਰਚਾਂ ਵਾਲੇ ਰਸਗੁੱਲੇ

Tuesday, Jan 07, 2020 - 02:54 PM (IST)

ਮਸ਼ਹੂਰ ਹੋ ਰਹੇ ਹਨ ਗਰਮਾ-ਗਰਮ ਮਿਰਚਾਂ ਵਾਲੇ ਰਸਗੁੱਲੇ

ਕੋਲਕਾਤਾ— ਨਰਮ ਅਤੇ ਸਪੰਜੀ ਰਸਗੁੱਲੇ ਦੀ ਮਿਠਾਸ ਇਸ ਦੇ ਨਾਂ ਨਾਲ ਹੀ ਜੁਬਾਨ 'ਤੇ ਆਉਣ ਲੱਗਦੀ ਹੈ ਪਰ ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਇਕ ਦੁਕਾਨ ਨੇ ਇਸ 'ਚ 'ਤੜਕਾ' ਲਗਾਇਆ ਹੈ। ਸੁਣਨ 'ਚ ਅਜੀਬ ਲੱਗ ਸਕਦਾ ਹੈ ਪਰ ਇਸ ਨੂੰ ਲੋਕ ਪਸੰਦ ਵੀ ਕਰ ਰਹੇ ਹਨ। ਇਸ ਦੁਕਾਨ 'ਚ ਗਰਮਾ-ਗਰਮ ਅਤੇ ਤਿੱਖੇ ਰਸਗੁੱਲੇ ਬਣਾਏ ਜਾ ਰਹੇ ਹਨ, ਜੋ ਆਪਣੇ-ਆਪ 'ਚ ਇਕ ਆਕਰਸ਼ਣ ਹੈ।

ਦੁਕਾਨ 'ਤੇ ਲੱਗੀ ਰਹਿੰਦੀ ਹੈ ਲੋਕਾਂ ਦੀ ਭੀੜ
ਰਵਾਇਤੀ ਤਰੀਕੇ ਤੋਂ ਠੀਕ ਉਲਟ ਇਨ੍ਹਾਂ ਰਸਗੁੱਲਿਆਂ ਨੂੰ ਮਿੱਠਾ ਪਸੰਦ ਕਰਨ ਵਾਲੇ ਲੋਕ ਵੀ ਬਹੁਤ ਖੁਸ਼ੀ ਨਾਲ ਖਾ ਰਹੇ ਹਨ। ਮਿਦਨਾਪੁਰ 'ਚ ਚਰਚ ਸਕੂਲ ਕੋਲ ਸਥਿਤ ਇਸ ਮਠਿਆਈ ਦੀ ਦੁਕਾਨ 'ਤੇ ਲੋਕਾਂ ਦੀ ਭੀੜ ਲੱਗੀ ਹੀ ਰਹਿੰਦੀ ਹੈ। ਇਹ ਗਰਮ ਰਸਗੁੱਲੇ ਲਿਆਉਣ ਵਾਲੇ ਸ਼ਖਸ ਅਰਿੰਦਮ ਸ਼ਾ ਦਾ ਕਹਿਣਾ ਹੈ,''ਪਹਿਲੇ ਮੈਂ ਗੁੜ, ਕੇਸਰ, ਗਾਜਰ ਅਤੇ ਅੰਬ ਨਾਲ ਬਣੇ ਆਮ ਰਸਗੁੱਲੇ ਬਣਾਉਂਦਾ ਸੀ ਪਰ ਮੈਨੂੰ ਅਜਿਹਾ ਹੋਇਆ ਕਿ ਲੋਕ ਟੇਸਟ 'ਚ ਤਬਦੀਲੀ ਚਾਹੁੰਦੇ ਹਨ। ਅਸੀਂ ਹਵਾ ਦੇ ਰੁਖ ਨਾਲ ਚੱਲਣਾ ਸ਼ੁਰੂ ਕਰ ਦਿੱਤਾ।''

ਇਸ ਖਾਸ ਰਸਗੁੱਲੇ ਦੀ ਕੀਮਤ ਹੈ 10 ਰੁਪਏ
ਇਸ ਖਾਸ ਰਸਗੁੱਲੇ ਦੀ ਕੀਮਤ ਸਿਰਫ਼ 10 ਰੁਪਏ ਹੈ। ਮਿਦਨਾਪੁਰ ਦੇ ਡਿਲਾ ਮਠਿਆਈ ਵਿਕਰੇਤਾ ਕਮੇਟੀ ਦੇ ਸਕੱਤਰ ਸੁਕੁਮਾਰ ਡੇ ਕਹਿੰਦੇ ਹਨ,''ਮਿਦਨਾਪੁਰ ਰਸਗੁੱਲਿਆਂ ਦੇ ਵੱਖ-ਵੱਖ ਸਵਾਦਾਂ ਲਈ ਮਸ਼ਹੂਰ ਹੈ। ਲੋਕਾਂ ਦੇ ਬਦਲਦੇ ਸਵਾਦ ਲਈ ਨਵੇਂ-ਨਵੇਂ ਪ੍ਰਯੋਗ ਕੀਤੇ ਜਾਂਦੇ ਹਨ।'' ਮਠਿਆਈ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਕਈ ਲੋਕ ਸ਼ੂਗਰ ਦੀ ਸ਼ਿਕਾਇਤ ਹੋਣ ਕਾਰਨ ਚਾਸ਼ਨੀ 'ਚ ਡੁੱਬੇ ਰਸਗੁੱਲੇ ਖਾਣ ਤੋਂ ਬਚਦੇ ਹਨ। ਇਸ ਦਾ ਅਸਰ ਵਪਾਰ 'ਤੇ ਨਾ ਪਵੇ, ਇਸ ਲਈ ਰਸਗੁੱਲਿਆਂ ਨਾਲ ਨਵੇਂ ਐਕਸਪੈਰੀਮੈਂਟ ਕੀਤੇ ਜਾਂਦੇ ਹਨ।


author

DIsha

Content Editor

Related News