ਪੱਛਮੀ ਬੰਗਾਲ : ਹਸਪਤਾਲ ''ਚ ਅੱਗ ਲੱਗਣ ਨਾਲ ਮਚੀ ਭੱਜ-ਦੌੜ, ਇਕ ਮਰੀਜ਼ ਦੀ ਮੌਤ

Friday, Sep 27, 2019 - 11:12 AM (IST)

ਪੱਛਮੀ ਬੰਗਾਲ : ਹਸਪਤਾਲ ''ਚ ਅੱਗ ਲੱਗਣ ਨਾਲ ਮਚੀ ਭੱਜ-ਦੌੜ, ਇਕ ਮਰੀਜ਼ ਦੀ ਮੌਤ

ਸਿਲੀਗੁੜੀ— ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਉੱਤਰ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀ.ਸੀ.ਯੂ. 'ਚ ਸ਼ੁੱਕਰਵਾਰ ਦੀ ਸਵੇਰ ਲਗਭਗ 5 ਵਜੇ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਸੁਣ ਕੇ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਸੀ.ਸੀ.ਯੂ. 'ਚ 10 ਮਰੀਜ਼ ਭਰਤੀ ਸਨ। ਹਸਪਤਾਲ ਪ੍ਰਸ਼ਾਸਨ ਨੇ ਜਲਦੀ 'ਚ ਉਨ੍ਹਾਂ ਮਰੀਜ਼ਾਂ ਨੂੰ ਬਾਹਰ ਕੱਢਿਆ। ਹਾਲਾਂਕਿ ਇਸ ਦੌਰਾਨ ਇਕ ਮਹਿਲਾ ਮਰੀਜ਼ ਦੀ ਮੌਤ ਹੋ ਗਈ। ਉਕਤ ਮ੍ਰਿਤਕ ਇਸਲਾਮਪੁਰ ਵਾਸੀ ਦੱਸੀ ਗਈ ਹੈ।

PunjabKesariਹਸਪਤਾਲ ਪ੍ਰਸ਼ਾਸਨ ਵਲੋਂ ਦੱਸਿਆ ਗਿਆ ਕਿ ਜਿਸ ਮਰੀਜ਼ ਦੀ ਮੌਤ ਹੋ ਗਈ ਹੈ, ਉਹ ਵੈਂਟੀਲੇਟਰ 'ਤੇ ਸੀ ਅਤੇ ਉਸ ਦੀ ਸਥਿਤੀ ਚਿੰਤਾਜਨਕ ਸੀ। ਸੀ.ਸੀ.ਯੂ. 'ਚ ਭਰਤੀ ਹੋਰ ਮਰੀਜ਼ਾਂ ਨੂੰ ਇਕ ਨਿੱਜੀ ਨਰਸਿੰਗ ਹੋਮ 'ਚ ਸ਼ਿਫਟ ਕੀਤਾ ਗਿਆ ਹੈ। ਪਹਿਲੀ ਨਜ਼ਰ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਗਿਆ ਹੈ।

PunjabKesari


author

DIsha

Content Editor

Related News