ਹੁਣ ਪੱਛਮੀ ਬੰਗਾਲ ’ਚ ਵੀ ‘ਬੁਰਜ ਖਲੀਫਾ’, ਵੇਖਣ ਲਈ ਲੱਗੀ ਲੋਕਾਂ ਦੀ ਭੀੜ

Saturday, Nov 06, 2021 - 10:40 AM (IST)

ਹੁਣ ਪੱਛਮੀ ਬੰਗਾਲ ’ਚ ਵੀ ‘ਬੁਰਜ ਖਲੀਫਾ’, ਵੇਖਣ ਲਈ ਲੱਗੀ ਲੋਕਾਂ ਦੀ ਭੀੜ

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਇਕ ਦੁਰਗਾ ਪੂਜਾ ਪੰਡਾਲ ‘ਬੁਰਜ ਖਲੀਫਾ’ ਵਰਗਾ ਬਣਾਉਣ ਤੋਂ ਬਾਅਦ ਹੁਣ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਕਾਲੀ ਪੂਜਾ ਦੇ ਘੱਟੋ-ਘੱਟ ਦੋ ਆਯੋਜਕਾਂ ਨੇ ਦੁਬਈ ਦੀ ਵਿਸ਼ਵ ਪ੍ਰਸਿੱਧ ਗਗਨਚੁੰਬੀ ਇਮਾਰਤ ਦੀ ਆਕ੍ਰਿਤੀ ਬਣਾਈ ਹੈ। ਉੱਤਰ ਬੰਗਾਲ ਦੇ ਜਲਪਾਈਗੁੜੀ ’ਚ 106 ਫੁੱਟ ਉੱਚਾ ਪੰਡਾਲ ਅਤੇ ਸੂਬੇ ਦੇ ਦੱਖਣੀ ਹਿੱਸੇ ਦੇ ਬਰਧਵਾਨ ਜ਼ਿਲ੍ਹੇ ਦੇ ਛੋਟੋਨੀਲਪੁਰ ’ਚ 60 ਫੁੱਟ ਦਾ ਪੰਡਾਲ ਬੁਰਜ ਖਲੀਫਾ ਵਰਗਾ ਬਣਾਇਆ ਗਿਆ ਹੈ ਅਤੇ ਇਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗ ਰਹੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਫ਼ੌਜੀਆਂ ਵਿਚਾਲੇ ਪੁੱਜੇ PM ਮੋਦੀ, ਕਿਹਾ- ‘ਪਰਿਵਾਰ ’ਚ ਆਇਆ ਹਾਂ’

PunjabKesari

ਜਲਪਾਈਗੁੜੀ ’ਚ ਪੂਜਾ ਦਾ ਆਯੋਜਨ ਕਰਨ ਵਾਲੇ ਇਕ ਕਲੱਬ ਨਬਰੂਨ ਸੰਘ ਨੇ ਦਾਅਵਾ ਕੀਤਾ ਕਿ ਪੰਡਾਲ ’ਚ ਕਈ ਐਂਟਰੀ ਅਤੇ ਨਿਕਾਸ ਦੁਆਰਾ ਹੈ ਅਤੇ ਸਵੈ-ਸੇਵਕ ਭੀੜ ਨੂੰ ਕੰਟਰੋਲ ਕਰ ਰਹੇ ਹਨ। ਪੂਜਾ ਕਮੇਟੀ ਦੇ ਸਕੱਤਰ ਰਾਜੇਸ਼ ਮੰਡਲ ਨੇ ਕਿਹਾ ਕਿ ਅਸੀਂ ਯਕੀਨੀ ਕੀਤਾ ਹੈ ਕਿ ਬਿਨਾਂ ਮਾਸਕ ਲਾਏ ਇਕ ਵੀ ਵਿਅਕਤੀ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਪਾਰਕ ਅੰਦਰ ਪੰਡਾਲ ਨੂੰ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ। ਅਸੀਂ ਪੁਲਸ ਅਤੇ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿਚ ਹਾਂ ਅਤੇ ਕੋਵਿਡ-19 ਦੇ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 14 ਸਾਲ ਦਾ ਬੱਚਾ, ਦੋਵੇਂ ਹੱਥ, ਦਿਲ-ਫ਼ੇਫੜੇ ਕੀਤੇ ਦਾਨ

PunjabKesari

ਜ਼ਿਕਰਯੋਗ ਹੈ ਕਿ ਦੁਰਗਾ ਪੂਜਾ ਉਤਸਵ ਦੌਰਾਨ ਕੋਲਕਾਤਾ ਵਿਚ ਸ਼੍ਰੀਭੂਮੀ ਸਪੋਟਿੰਗ ਕਲੱਬ ਦਾ ਬੁਰਜ ਖਲੀਫਾ ਪੰਡਾਲ ਲੇਜ਼ਰ ਸ਼ੋਅ ਨਾਲ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਸੀ ਪਰ ਪੰਡਾਲ ਦੇ ਬਾਹਰ ਵੱਡੀ ਗਿਣਤੀ ਵਿਚ ਭੀੜ ਲੱਗਣ ਕਾਰਨ ਲੇਜ਼ਰ ਸ਼ੋਅ ਬੰਦ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਹਰਿਆਣਾ ਸਰਕਾਰ ਨੇ ਦਿੱਤਾ ਤੋਹਫ਼ਾ, ਪੈਟਰੋਲ-ਡੀਜ਼ਲ ’ਤੇ ਘਟਾਇਆ ਵੈਟ

PunjabKesari

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਪੀ. ਐੱਮ. ਮੋਦੀ ਨੇ ਜਵਾਨਾਂ ਦਾ ਕਰਵਾਇਆ ਮੂੰਹ ਮਿੱਠਾ


author

Tanu

Content Editor

Related News