ਪੱਛਮੀ ਬੰਗਾਲ ਦੇ ਬੀਜੇਪੀ ਸੰਸਦ ਮੈਂਬਰ ਦਾ ਦੋਸ਼- ''TMC ਦੇ ਗੁੰਡਿਆਂ ਨੇ ਕੀਤਾ ਹਮਲਾ''
Saturday, Jun 12, 2021 - 02:29 AM (IST)
ਕੋਲਕਾਤਾ - ਪੱਛਮੀ ਬੰਗਾਲ ਦੇ ਜਲਪਾਈਗੁੜੀ ਤੋਂ ਬੀਜੇਪੀ ਸੰਸਦ ਮੈਂਬਰ ਡਾ. ਜਯੰਤ ਕੁਮਾਰ ਰਾਏ ਨੇ ਦੋਸ਼ ਲਗਾਇਆ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਟੀ.ਐੱਮ.ਸੀ. ਕਰਮਚਾਰੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਸਮਾਚਾਰ ਏਜੰਸੀ ਏ.ਐੱਨ.ਆਈ. ਨੂੰ ਕਿਹਾ ਹੈ- 'ਅੱਜ (11 ਜੂਨ) ਸ਼ਾਮ ਕਰੀਬ ਪੰਜ ਵਜੇ ਟੀ.ਐੱਮ.ਸੀ. ਦੇ ਗੁੰਡਿਆਂ ਨੇ ਮੇਰੇ 'ਤੇ ਡੰਡੇ ਅਤੇ ਹਥਿਆਰਾਂ ਨਾਲ ਹਮਲਾ ਕੀਤਾ। ਪੱਛਮੀ ਬੰਗਾਲ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਰਹਿ ਗਈ ਹੈ।' ਜਯੰਤ ਨੂੰ ਸਿਲਿਗੁੜੀ ਦੇ ਨਾਰਥ ਬੰਗਾਲ ਮੈਡੀਕਲ ਕਾਲਜ ਵਿੱਚ ਦਾਖਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ- ਮੁੰਬਈ ਲਈ ਜਾਰੀ ਕੀਤਾ ਗਿਆ ਹਾਈ ਅਲਰਟ, ਐਤਵਾਰ-ਸੋਮਵਾਰ ਨੂੰ ਬਾਰਿਸ਼ ਦੀ ਚਿਤਾਵਨੀ
ਡਾਕਟਰਾਂ ਨੇ ਕਿਹਾ ਹੈ- ਉਨ੍ਹਾਂ ਦੇ ਸਿਰ 'ਤੇ ਹਮਲਾ ਹੋਇਆ ਹੈ। ਇਸ ਤੋਂ ਇਲਾਵਾ ਢਿੱਡ 'ਤੇ ਵੀ ਤੇਜ਼ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ ਬੀਜੇਪੀ ਬੀਤੇ ਸਾਲਾਂ ਵਿੱਚ ਲਗਾਤਾਰ ਤ੍ਰਿਣਮੂਲ ਕਾਂਗਰਸ 'ਤੇ ਰਾਜਨੀਤਕ ਹਿੰਸਾ ਦਾ ਦੋਸ਼ ਲਗਾਉਂਦੀ ਰਹੀ ਹੈ। ਚੋਣਾਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਕਾਫ਼ੀ ਬਵਾਲ ਹੋਇਆ ਹੈ। ਇਸ ਨੂੰ ਲੈ ਕੇ ਮਮਤਾ ਸਰਕਾਰ ਆਲੋਚਨਾ ਦੇ ਘੇਰੇ ਵਿੱਚ ਆ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।