ਪੱਛਮੀ ਬੰਗਾਲ 'ਚ ਸਮੁੰਦਰ ਕਿਨਾਰੇ ਮਿਲੀ 36 ਫੁੱਟ ਦੀ ਵ੍ਹੇਲ, ਦੇਖਣ ਲਈ ਲੱਗੀ ਭੀੜ

Tuesday, Jun 30, 2020 - 01:40 PM (IST)

ਪੱਛਮੀ ਬੰਗਾਲ 'ਚ ਸਮੁੰਦਰ ਕਿਨਾਰੇ ਮਿਲੀ 36 ਫੁੱਟ ਦੀ ਵ੍ਹੇਲ, ਦੇਖਣ ਲਈ ਲੱਗੀ ਭੀੜ

ਕੋਲਕਾਤਾ- ਪੱਛਮੀ ਬੰਗਾਲ ਦੇ ਮੰਦਾਰਮਣੀ 'ਚ ਸਮੁੰਦਰ ਕਿਨਾਰੇ 'ਤੇ ਇਕ 36 ਫੁੱਟ ਦੀ ਵ੍ਹੇਲ ਮਿਲੀ। ਹਾਲਾਂਕਿ ਉਸ ਦੀ ਮੌਤ ਹੋ ਚੁਕੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੱਛੀ ਸਮੁੰਦਰ ਦੀਆਂ ਲਹਿਰਾਂ ਨਾਲ ਰੁੜ੍ਹ ਕੇ ਕਿਨਾਰੇ 'ਤੇ ਆ ਗਈ ਹੈ। ਉਸ ਦੇ ਸਰੀਰ 'ਤੇ ਜ਼ਖਮ ਦੇ ਵੀ ਨਿਸ਼ਾਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਕੁਝ ਸਥਾਨਕ ਲੋਕ ਸਮੁੰਦਰ ਕਿਨਾਰੇ 'ਤੇ ਗਏ ਸਨ, ਉਦੋਂ ਉਨ੍ਹਾਂ ਨੇ ਮੱਛੀ ਨੂੰ ਦੇਖਿਆ ਅਤੇ ਇਸ ਦੀ ਜਾਣਕਾਰੀ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਮੱਛੀ ਨੂੰ ਦੇਖਣ ਲਈ ਕਾਫ਼ੀ ਭੀੜ ਲੱਗ ਗਈ।

PunjabKesariਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਜੰਗਲਾਤ ਵਿਭਾਗ ਦੀ ਟੀਮ ਨੇ ਜਦੋਂ ਵ੍ਹੇਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁਕੀ ਸੀ। ਪੁਲਸ ਮੁਲਾਜ਼ਮ ਅਤੇ ਜੰਗਲਾਤ ਵਿਭਾਗ ਦੀ ਟੀਮ ਅੱਗੇ ਦੀ ਕਾਰਵਾਈ 'ਚ ਜੁਟੇ ਹੋਏ ਹਨ। ਉਹ ਵ੍ਹੇਲ ਮੱਛੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ। 


author

DIsha

Content Editor

Related News