ਪੱਛਮੀ ਬੰਗਾਲ : 5ਵੇਂ ਗੇੜ ਦੀ ਵੋਟਿੰਗ 'ਚ ਦਿੱਸੀ ਭਾਰੀ ਭੀੜ, 342 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਤੈਅ

Saturday, Apr 17, 2021 - 11:12 AM (IST)

ਪੱਛਮੀ ਬੰਗਾਲ : 5ਵੇਂ ਗੇੜ ਦੀ ਵੋਟਿੰਗ 'ਚ ਦਿੱਸੀ ਭਾਰੀ ਭੀੜ, 342 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਤੈਅ

ਕੋਲਕਾਤਾ- ਕੋਰੋਨਾ ਦਰਮਿਆਨ ਅੱਜ ਯਾਨੀ ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ 5ਵੇਂ ਗੇੜ ਦੇ ਅਧੀਨ 45 ਸੀਟਾਂ 'ਤੇ ਭਾਰੀ ਸੁਰੱਖਿਆ ਵਿਚਾਲੇ ਵੋਟਿੰਗ ਹੋ ਰਹੀ ਹੈ। ਵੋਟਿੰਗ ਕੇਂਦਰਾਂ 'ਤੇ ਸਵੇਰ ਤੋਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਅਤੇ ਇਸ ਦੌਰਾਨ ਕੋਵਿਡ-19 ਤੋਂ ਬਚਾਅ ਸੰਬੰਧੀ ਉਪਾਵਾਂ ਦਾ ਪਾਲਣ ਕਰਦੇ ਹੋਏ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇੱਥੇ 9.32 ਵਜੇ ਤੱਕ 16.15 ਫੀਸਦੀ ਵੋਟਿੰਗ ਹੋ ਚੁਕੀ ਹੈ। ਇਸ ਗੇੜ 'ਚ ਵੋਟਿੰਗ ਦੇ ਯੋਗ ਕਰੀਬ ਇਕ ਕਰੋੜ ਵੋਟਰ 342 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰਨਗੇ।

PunjabKesariਚੌਥੇ ਗੇੜ ਦੀਆਂ ਚੋਣਾਂ 'ਚ ਹੋਈ ਹਿੰਸਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਇਸ ਵਾਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਪਿਛਲੇ ਗੇੜ 'ਚ ਵੋਟਿੰਗ ਦੌਰਾਨ ਕੂਚ ਬਿਹਾਰ ਜ਼ਿਲ੍ਹੇ 'ਚ ਹੋਈ ਹਿੰਸਾ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 'ਚੋਂ 4 ਲੋਕਾਂ ਦੀ ਮੌਤ ਕੇਂਦਰੀ ਫ਼ੋਰਸਾਂ ਦੀ ਗੋਲੀਬਾਰੀ 'ਚ ਹੋਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਸੰਪੰਨ ਕਰਵਾਉਣ ਲਈ ਕੇਂਦਰੀ ਫ਼ੋਰਸਾਂ ਦੀਆਂ ਘੱਟੋ-ਘੱਟ 853 ਕੰਪਨੀਆਂ ਤਾਇਨਾਤ ਕੀਤੀਆਂ ਹਨ। ਵੋਟਿੰਗ ਸ਼ਾਮ 6.30 ਵਜੇ ਤੱਕ ਚਲੇਗੀ।

PunjabKesari


author

DIsha

Content Editor

Related News