WB ਦੀਆਂ ਵੋਟਾਂ ''ਚ ਪੈ ਗਿਆ ਪੰਗਾ ! ਹੁਮਾਯੂੰ ਕਬੀਰ ਦੀ ਕਾਰ ''ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ
Thursday, Apr 23, 2026 - 12:59 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ 'ਚ ਪਹਿਲੇ ਪੜਾਅ ਦੀਆਂ 152 ਸੀਟਾਂ 'ਤੇ ਅਤੇ ਤਾਮਿਲਨਾਡੂ 'ਚ ਸਾਰੀਆਂ 234 ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। 11 ਤੱਕ ਪੱਛਮੀ ਬੰਗਾਲ 'ਚ 41.11 ਫੀਸਦੀ ਅਤੇ ਤਾਮਿਲਨਾਡੂ 'ਚ 37.56 ਫੀਸਦੀ ਵੋਟਿੰਗ ਹੋਈ। ਬੰਗਾਲ 'ਚ ਕਈ ਜਗ੍ਹਾ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀਆਂ ਖ਼ਬਰਾਂ ਆ ਰਹੀਆਂ ਹਨ। ਕਈ ਜਗ੍ਹਾ ਈਵੀਐੱਮ ਖ਼ਰਾਬ ਹੋਣ ਦੀ ਸ਼ਿਕਾਇਤ ਵੀ ਆਈ ਹੈ। ਮੁਰਸ਼ਿਦਾਬਾਦ ਦੇ ਨੌਦਾ 'ਚ ਵੋਟਿੰਗ ਤੋਂ ਪਹਿਲਾਂ ਦੇਰ ਰਾਤ ਦੇਸੀ ਬੰਬ ਸੁੱਟਿਆ ਗਿਆ ਸੀ। ਇਸ 'ਚ ਕਈ ਲੋਕ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਬਾਅਦ ਆਮ ਜਨਤਾ ਉਨਯਨ ਪਾਰਟੀ (AJUP) ਦੇ ਚੀਫ਼ ਹੁਮਾਯੂੰ ਕਬੀਰ ਸਵੇਰੇ ਹਾਦਸੇ ਵਾਲੀ ਜਗ੍ਹਾ ਪਹੁੰਚੇ ਤਾਂ ਉਨ੍ਹਾਂ ਦਾ ਵਿਰੋਧ ਹੋਇਆ। ਇਸ ਦੌਰਾਨ ਟੀਐੱਮਸੀ ਵਰਕਰਾਂ ਨਾਲ ਉਨ੍ਹਾਂ ਦੀ ਝੜਪ ਵੀ ਹੋਈ। ਇਸ ਤੋਂ ਬਾਅਦ ਉਹ ਧਰਨੇ 'ਤੇ ਬੈਠ ਗਏ। ਤਾਜ਼ਾ ਘਟਨਾ 'ਚ ਹੁਮਾਯੂੰ ਦੇ ਕਾਫਲੇ 'ਤੇ ਸ਼ਰਾਰਤੀ ਅਨਸਰਾਂ ਨੇ ਜਾਨਲੇਵਾ ਹਮਲਾ ਕੀਤਾ ਹੈ। ਚਸ਼ਮਦੀਦਾਂ ਅਨੁਸਾਰ, ਸ਼ਰਾਰਤੀ ਅਨਸਰਾਂ ਦੀ ਇਕ ਵੱਡੀ ਭੀੜ ਨੇ ਅਚਾਨਕ ਹੁਮਾਯੂੰ ਕਬੀਰ ਦੀ ਕਾਰ ਨੂੰ ਘੇਰ ਲਿਆ। ਹਮਲਾਵਰਾਂ ਦੇ ਹੱਥਾਂ 'ਚ ਲਾਠੀ, ਡੰਡੇ ਅਤੇ ਇੱਟਾਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
