ਇਕ ਪਾਸੇ ਲਾੜੀ ਦਾ ਸੁਆਗਤ, ਦੂਜੇ ਪਾਸੇ ਕੱਢੀ ਚਾਚੇ ਸਹੁਰੇ ਦੀ ਅਰਥੀ, ਹਾਦਸੇ ਵਿੱਚ ਹੋਈ ਮੌਤ

Thursday, Jul 13, 2017 - 02:18 PM (IST)

ਇਕ ਪਾਸੇ ਲਾੜੀ ਦਾ ਸੁਆਗਤ, ਦੂਜੇ ਪਾਸੇ ਕੱਢੀ ਚਾਚੇ ਸਹੁਰੇ ਦੀ ਅਰਥੀ, ਹਾਦਸੇ ਵਿੱਚ ਹੋਈ ਮੌਤ

ਬਹਿਰਾਗੋੜਾ— ਬਹਿਰਾਗੋੜਾ ਪ੍ਰਖੰਡ ਦੇ ਸਾਲਬੋਨੀ ਪਿੰਡ ਵਾਸੀ ਰਵੀ ਪੈੜਾ ਦੇ ਘਰ ਬੱੁੱੱਧਵਾਰ ਨੂੰ ਦੁੱਖ ਭਰੇ 'ਚ ਮਾਹੌਲ 'ਚ ਇਕ ਹੋਰ ਲਾੜੀ ਦਾ ਪ੍ਰਵੇਸ਼ ਹੋਇਆ ਅਤੇ ਦੂਜੇ ਪਾਸੇ ਉਸ ਦੇ ਚਾਚੇ ਸਹੁਰੇ ਦੀ ਅਰਥੀ ਕੱਢੀ ਗਈ। ਇਸ ਦੌਰਾਨ ਪੂਰਾ ਮਾਹੌਲ ਬਹੁਤ ਦੁੱਖ ਭਰਿਆ ਹੋ ਗਿਆ। ਲੋਕ ਲਾਈਨ 'ਚ ਖੜ੍ਹੇ ਹੋ ਕੇ ਮ੍ਰਿਤਕ ਨਿਰੰਜਨ ਪੈੜਾ ਦੀ ਲਾਸ਼ ਨੂੰ ਅੰਤਿਮ ਵਿਦਾਈ ਅਤੇ ਸ਼ਰਧਾਜਲੀ ਦੇ ਰਹੇ ਸਨ।
ਜਾਣਕਾਰੀ ਮੁਤਾਬਕ ਬਹਿਰਾਗੋੜਾ ਦੇ ਸਾਲਬਨੀ ਤੋਂ ਮੰਗਲਵਾਰ ਨੂੰ ਰਵੀ ਪੈੜਾ ਦੀ ਬਾਰਾਤ ਜਮਸ਼ੇਦਪੁਰ ਦੇ ਸੋਨਾਰੀ ਲਈ ਨਿਕਲੀ ਸੀ। ਭਤੀਜੇ ਦਾ ਵਿਆਹ ਕਰਵਾਉਣ ਜਾ ਰਹੇ ਨਿਰੰਜਨ ਪੈੜਾ ਦੀ ਸ਼ਯਾਮ ਸੁੰਦਰਪੁਰ ਥਾਣਾ ਖੇਤਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਰਕ ਰਵੀ ਪੈੜਾ ਦੇ ਪਿਤਾ ਬਹੁਤ ਬਜ਼ੁਰਗ ਹਨ। ਪਿਤਾ ਦੀ ਨਾ ਮੌਜੂਦਗੀ 'ਚ ਚਾਚਾ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਲਈ ਘਰ ਤੋਂ ਨਿਕਲੇ ਸੀ।


Related News