PM ਮੋਦੀ ਦਾ ਨਿਊਯਾਰਕ ''ਚ ਸ਼ਾਨਦਾਰ ਸਵਾਗਤ, ਏਅਰਪੋਰਟ ''ਤੇ ਭਾਰਤੀਆਂ ਨੂੰ ਮਿਲੇ

Wednesday, Jun 21, 2023 - 12:40 AM (IST)

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾ ਦੌਰੇ ਦੌਰਾਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਪਹੁੰਚ ਚੁੱਕੇ ਹਨ। ਪੀਐੱਮ ਮੋਦੀ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਨਿਊਯਾਰਕ ਹਵਾਈ ਅੱਡੇ 'ਤੇ ਉੱਤਰੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪੀਐੱਮ ਮੋਦੀ ਏਅਰਪੋਰਟ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਇਸ ਦੌਰਾਨ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ।

ਇਹ ਵੀ ਪੜ੍ਹੋ : 3 ਦਿਨਾ ਅਮਰੀਕਾ ਦੌਰੇ 'ਤੇ ਨਿਊਯਾਰਕ ਪਹੁੰਚੇ PM ਮੋਦੀ, ਕੱਲ੍ਹ ਸੰਯੁਕਤ ਰਾਸ਼ਟਰ 'ਚ ਕਰਨਗੇ ਯੋਗ

ਪੀਐੱਮ ਮੋਦੀ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਉਹ ਸਟੇਟ ਗੈਸਟ ਦੇ ਤੌਰ 'ਤੇ ਵ੍ਹਾਈਟ ਹਾਊਸ 'ਚ ਡਿਨਰ 'ਚ ਵੀ ਸ਼ਿਰਕਤ ਕਰਨਗੇ। ਪੀਐੱਮ ਮੋਦੀ ਦੀ ਇਸ ਫੇਰੀ ਨੂੰ ਭਾਰਤੀ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਬੁੱਧਵਾਰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਅਮਰੀਕਾ ਵਿੱਚ ਯੋਗ ਵੀ ਕਰਨਗੇ।

ਇਹ ਵੀ ਪੜ੍ਹੋ : Couples ਵਿਚਾਲੇ ਨਜ਼ਦੀਕੀਆਂ ਵਧਾਉਣ 'ਚ ਮਦਦ ਕਰਦੀ ਹੈ ਇਹ ਔਰਤ, ਕਮਾਈ ਇੰਨੀ, ਜਾਣ ਰਹਿ ਜਾਓਗੇ ਹੈਰਾਨ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਬਾਅਦ 8ਵੀਂ ਵਾਰ ਅਮਰੀਕਾ ਪਹੁੰਚੇ ਹਨ। ਇਸ ਦੌਰਾਨ ਉਹ ਅਮਰੀਕੀ ਕਾਂਗਰਸ ਨੂੰ ਵੀ ਸੰਬੋਧਨ ਕਰਨਗੇ। ਹਾਲਾਂਕਿ, 21 ਜੂਨ ਨੂੰ ਪੀਐੱਮ ਮੋਦੀ ਦੇ ਪ੍ਰੋਗਰਾਮ 'ਤੇ ਪੂਰੀ ਦੁਨੀਆ ਦੀ ਨਜ਼ਰ ਹੋਵੇਗੀ। ਦਰਅਸਲ, ਭਾਰਤ ਪੂਰੀ ਦੁਨੀਆ ਦੇ ਸਾਹਮਣੇ ਯੋਗ ਗੁਰੂ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਪੀਐੱਮ ਮੋਦੀ ਦੁਨੀਆ ਦੇ ਲਗਭਗ 180 ਦੇਸ਼ਾਂ ਦੇ ਲੋਕਾਂ ਨਾਲ ਯੋਗ ਕਰਨਗੇ। ਇਸ ਨਾਲ ਵਿਸ਼ਵ ਪੱਧਰ 'ਤੇ ਯੋਗ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News