ਪ੍ਰਯਾਗਰਾਜ : ਧਰਤੀ ''ਚੋਂ ਨਿਕਲਿਆ ਕਰੋੜਾਂ ਦਾ ਨਕਦ ਖਜ਼ਾਨਾ ! ਜਾਣੋ ਕੀ ਹੈ ਪੂਰਾ ਮਾਮਲਾ

Friday, Oct 30, 2026 - 09:19 AM (IST)

ਪ੍ਰਯਾਗਰਾਜ : ਧਰਤੀ ''ਚੋਂ ਨਿਕਲਿਆ ਕਰੋੜਾਂ ਦਾ ਨਕਦ ਖਜ਼ਾਨਾ ! ਜਾਣੋ ਕੀ ਹੈ ਪੂਰਾ ਮਾਮਲਾ

ਪ੍ਰਯਾਗਰਾਜ (ਏਜੰਸੀ) - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲੇ ਦੇ ਨਵਾਬਗੰਜ ਖੇਤਰ ਦੇ ਬਰਈਪੁਰ ਰਾਮਨਗਰ ਪਿੰਡ ਵਿਚ ਜ਼ਮੀਨ ’ਚ ਦੱਬੇ 3 ਡਰੰਮਾਂ ਵਿਚੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਡਰੰਮ 500 ਰੁਪਏ ਦੇ ਨੋਟਾਂ ਦੇ ਬੰਡਲਾਂ ਨਾਲ ਭਰੇ ਹੋਏ ਸਨ। ਪੁਲਸ ਨੇ 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਕੇ ਨਕਦੀ ਦੀ ਗਿਣਤੀ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਪੁਲਸ ਅਨੁਸਾਰ ਬੁੱਧਵਾਰ ਦੇਰ ਸ਼ਾਮ ਸੂਚਨਾ ਮਿਲੀ ਕਿ ਪਿੰਡ ਵਾਸੀ ਰਾਕੇਸ਼ ਯਾਦਵ ਉਰਫ਼ ਮਹਾਕਾਲ ਦੇ ਘਰ ਵਿਚ ਪੈਸੇ ਜ਼ਮੀਨ ਹੇਠਾਂ ਦੱਬੇ ਹੋਏ ਹਨ। ਡੀ. ਸੀ. ਪੀ. ਗੰਗਾਨਗਰ ਸੋਨਮ ਕੁਮਾਰ ਅਤੇ ਏ. ਡੀ. ਸੀ. ਪੀ. ਪੁਸ਼ਕਰ ਵਰਮਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਤਲਾਸ਼ੀ ਦੌਰਾਨ 3 ਡਰੰਮ ਬਰਾਮਦ ਕੀਤੇ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਹ ਰਕਮ 4 ਤੋਂ 5 ਕਰੋੜ ਰੁਪਏ ਹੋ ਸਕਦੀ ਹੈ। ਹਾਲਾਂਕਿ ਗਿਣਤੀ ਤੋਂ ਬਾਅਦ ਅਧਿਕਾਰਤ ਰਕਮ ਦੀ ਪੁਸ਼ਟੀ ਕੀਤੀ ਜਾਵੇਗੀ। ਸ਼ੁਰੂਆਤੀ ਪੁਲਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਕਦੀ ਕੋਵਿਡ-19 ਲਾਕਡਾਊਨ ਦੌਰਾਨ ਪਿੰਡ ਵਿਚ ਲਿਆਂਦੀ ਗਈ ਰਕਮ ਨਾਲ ਜੁੜੀ ਹੋ ਸਕਦੀ ਹੈ। ਪਿੰਡ ਵਾਸੀਆਂ ਅਨੁਸਾਰ, ਰਾਕੇਸ਼ ਨੇ ਹਾਲ ਹੀ ਦੇ ਸਾਲਾਂ ਵਿਚ ਲੱਗਭਗ 50 ਵਿੱਘਾ ਜ਼ਮੀਨ ਖਰੀਦੀ ਅਤੇ ਇਕ ਆਲੀਸ਼ਾਨ ਘਰ ਬਣਾਇਆ। ਪੁਲਸ ਨਕਦੀ ਦੇ ਸਰੋਤਾਂ ਦਾ ਪਤਾ ਲਗਾ ਰਹੀ ਹੈ।


author

Sunaina

Content Editor

Related News