Wedding Card ''ਤੇ ਭਗਵਾਨ ਦੀਆਂ ਤਸਵੀਰਾਂ ਛਪਵਾਉਣਾ ਗਲਤ ਜਾਂ ਸਹੀ? ਜਾਣੋ ਪ੍ਰੇਮਾਨੰਦ ਜੀ ਨੇ ਕੀ ਕਿਹਾ
Friday, Nov 21, 2025 - 01:02 PM (IST)
ਵੈੱਬ ਡੈਸਕ- ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਖੁਸ਼ੀਆਂ 'ਚ ਸ਼ਾਮਲ ਕਰਨ ਲਈ ਕਾਰਡ ਛਪਵਾਉਂਦੇ ਹਨ। ਪਰੰਪਰਾਗਤ ਹਿੰਦੂ ਪਰਿਵਾਰ ਅਕਸਰ ਵਿਆਹ ਦੇ ਕਾਰਡਾਂ ‘ਤੇ ਭਗਵਾਨਾਂ ਦੀਆਂ ਤਸਵੀਰਾਂ ਛਪਵਾਉਂਦੇ ਹਨ, ਕਿਉਂਕਿ ਉਹ ਇਸ ਨੂੰ ਸ਼ੁੱਭ ਮੰਨਦੇ ਹਨ। ਪਰ ਇਸ ਰਿਵਾਜ਼ ਦੇ ਪਿੱਛੇ ਅਣਜਾਣੇ ਤੌਰ ‘ਤੇ ਹੋ ਰਹੀ ਬੇਇੱਜ਼ਤੀ ਬਾਰੇ ਕਈ ਲੋਕ ਅਣਜਾਣ ਹਨ। ਇਸੇ ਸਬੰਧੀ ਇਕ ਸਵਾਲ ਵਰਿੰਦਾਵਨ–ਮਥੁਰਾ ਦੇ ਬਾਬਾ ਪ੍ਰੇਮਾਨੰਦ ਮਹਾਰਾਜ ਨੂੰ ਪੁੱਛਿਆ ਗਿਆ ਕਿ ਕੀ ਵਿਆਹ ਦੇ ਕਾਰਡ ‘ਤੇ ਭਗਵਾਨਾਂ ਦੀਆਂ ਤਸਵੀਰਾਂ ਛਪਵਾਉਣੀਆਂ ਚਾਹੀਦੀਆਂ ਹਨ?
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਵਿਆਹ ਦਾ ਕਾਰਡ ਰੱਦੀ ਬਣ ਜਾਂਦਾ ਹੈ— ਪ੍ਰੇਮਾਨੰਦ ਮਹਾਰਾਜ
ਮਹਾਰਾਜ ਨੇ ਕਿਹਾ ਕਿ ਵਿਆਹ ਦਾ ਕਾਰਡ ਕੁਝ ਸਮੇਂ ਲਈ ਵਰਤੀ ਜਾਣ ਵਾਲੀ ਚੀਜ਼ ਹੈ। ਵਿਆਹ ਸਮਾਰੋਹ ਖਤਮ ਹੋਣ ਨਾਲ ਹੀ ਇਹ ਕਾਗਜ਼ ਰੱਦੀ ਬਣ ਜਾਂਦਾ ਹੈ—ਕਈ ਵਾਰ ਕੂੜੇ 'ਚ ਸੁੱਟਿਆ ਜਾਂਦਾ ਹੈ ਜਾਂ ਕਿਸੇ ਕੋਨੇ 'ਚ ਪਿਆ ਪਿਆ ਖਰਾਬ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਕਾਰਡ ‘ਤੇ ਛਪੀਆਂ ਭਗਵਾਨਾਂ ਦੀ ਤਸਵੀਰ ਦਾ ਅਪਮਾਨ ਹੋਣਾ ਤੈਅ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ “ਭਗਵਾਨ ਦਾ ਹਮੇਸ਼ਾ ਸਨਮਾਨ ਹੋਣਾ ਚਾਹੀਦਾ ਹੈ, ਇਸ ਲਈ ਸੱਦਾ-ਪੱਤਰ ‘ਤੇ ਉਨ੍ਹਾਂ ਦੀ ਫੋਟੋ ਛਪਾਉਣਾ ਉਚਿਤ ਨਹੀਂ।”
ਕਾਰਡ ‘ਤੇ ਕੇਵਲ ਜ਼ਰੂਰੀ ਜਾਣਕਾਰੀ ਹੀ ਹੋਵੇ
ਬਾਬਾ ਪ੍ਰੇਮਾਨੰਦ ਮਹਾਰਾਜ ਨੇ ਅੱਗੇ ਕਿਹਾ ਕਿ ਵਿਆਹ ਦੇ ਕਾਰਡ ਤੇ ਸਿਰਫ਼ ਲੋੜੀਂਦੀ ਜਾਣਕਾਰੀ ਲਾੜਾ–ਲਾੜੀ ਦਾ ਨਾਮ, ਤਾਰੀਕ, ਸਮਾਂ ਅਤੇ ਸਥਾਨ ਹੀ ਦਰਜ ਹੋਣਾ ਚਾਹੀਦਾ ਹੈ। ਪਰ ਅੱਜਕਲ ਕਈ ਲੋਕ ਕਾਰਡਾਂ ‘ਤੇ ਭਗਵਾਨ ਸ਼ਿਵ–ਪਾਰਵਤੀ, ਰਾਧਾ–ਕ੍ਰਿਸ਼ਨ ਜਾਂ ਸੀਆ–ਰਾਮ ਦੇ ਵਿਆਹ ਵਾਲੇ ਰੂਪ ਵੀ ਛਪਵਾਉਂਦੇ ਹਨ, ਜੋ ਅੰਤ 'ਚ ਕੂੜੇ 'ਚ ਜਾਣ ਕਾਰਨ ਅਪਮਾਨ ਦਾ ਕਾਰਨ ਬਣਦਾ ਹੈ।
ਪਵਿੱਤਰ ਤਸਵੀਰਾਂ ਦਾ ਕੂੜੇ 'ਚ ਜਾਣਾ — ਸਮਾਜ ‘ਚ ਵਧਦੀ ਚਿੰਤਾ
ਮਹਾਰਾਜ ਨੇ ਇਹ ਵੀ ਕਿਹਾ ਕਿ ਵਿਆਹ ਦੇ ਕਾਰਡ ਇਕ ਵਾਰ ਵਰਤਣ ਯੋਗ ਚੀਜ਼ ਹਨ। ਉਸ ਤੋਂ ਬਾਅਦ ਇਹ ਕੂੜੇ 'ਚ ਚਲੇ ਜਾਂਦੇ ਹਨ ਜਾਂ ਪੈਰਾਂ ਹੇਠਾਂ ਆ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ‘ਤੇ ਛਪੀਆਂ ਪਵਿੱਤਰ ਤਸਵੀਰਾਂ ਦੀ ਬੇਇੱਜ਼ਤੀ ਹੁੰਦੀ ਹੈ। ਇਹ ਸਾਡੀਆਂ ਪਰੰਪਰਾਵਾਂ ਅਤੇ ਆਸਥਾ ਦੇ ਵਿਰੁੱਧ ਹੈ। ਇਸ ਕਰਕੇ ਸਮਾਜ 'ਚ ਇਹ ਇਕ ਗਲਤ ਰੁਝਾਨ ਮੰਨਿਆ ਜਾ ਰਿਹਾ ਹੈ ਕਿ ਸ਼ਰਧਾ ਨਾਲ ਜੁੜੀਆਂ ਤਸਵੀਰਾਂ ਵੀ ਰੱਦੀ ਬਣ ਰਹੀਆਂ ਹਨ। ਬਾਬਾ ਪ੍ਰੇਮਾਨੰਦ ਮਹਾਰਾਜ ਦੀ ਸਲਾਹ ਹੈ ਕਿ ਭਗਵਾਨ ਦਾ ਸਨਮਾਨ ਬਣਾਈ ਰੱਖਣ ਲਈ ਵਿਆਹ ਦੇ ਕਾਰਡਾਂ ‘ਤੇ ਉਨ੍ਹਾਂ ਦੀਆਂ ਤਸਵੀਰਾਂ ਛਪਾਉਣ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
