ਅੱਜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ 'ਚ ਪਵੇਗਾ ਮੀਂਹ

Friday, Sep 27, 2024 - 10:40 AM (IST)

ਹਰਿਆਣਾ- ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਅਜੇ ਵੀ ਸਰਗਰਮ ਹੈ। ਇਹੀ ਕਾਰਨ ਹੈ ਕਿ ਅੱਜ ਵੀ ਸੂਬੇ ਦੇ 13 ਜ਼ਿਲ੍ਹਿਆਂ 'ਚ ਮੌਸਮ 'ਚ ਬਦਲਾਅ ਦੇ ਆਸਾਰ ਹਨ। ਹਰਿਆਣਾ ਦੇ ਪੰਚਕੂਲਾ, ਅੰਬਾਲਾ, ਕੁਰੂਕੁਸ਼ੇਤਰ, ਕਰਨਾਲ, ਸੋਨੀਪਤ, ਪਾਨੀਪਤ, ਯਮੁਨਾਨਗਰ, ਝੱਜਰ, ਗੁਰੂਗ੍ਰਾਮ, ਰੇਵਾੜੀ, ਫਰੀਦਾਬਾਦ, ਪਲਵਲ ਅਤੇ ਮੇਵਾਤ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣਗੇ, ਹਲਕੀ ਬਾਰਿਸ਼ ਵੀ ਹੋ ਸਕਦੀ ਹੈ। 24 ਘੰਟਿਆਂ 'ਚ ਸਤੰਬਰ 'ਚ 5 ਜ਼ਿਲ੍ਹਿਆਂ 'ਚ ਰਿਕਾਰਡ ਮੀਂਹ ਦਰਜ ਕੀਤਾ ਗਿਆ। ਪੰਚਕੂਲਾ ਅਤੇ ਕੁਰੂਕੁਸ਼ੇਤਰ 'ਚ ਸਭ ਤੋਂ ਵੱਧ ਮੀਂਹ ਪਿਆ।

ਇਹ ਵੀ ਪੜ੍ਹੋ : ਕਾਰ ਦੀ ਚਾਬੀ ਨਹੀਂ ਦਿੱਤੀ, ਗੁੱਸੇ 'ਚ 15 ਸਾਲਾ ਪੁੱਤ ਨੇ ਕਰ ਦਿੱਤਾ ਪਿਓ ਦਾ ਕਤਲ

24 ਘੰਟਿਆਂ 'ਚ 3.2 ਡਿਗਰੀ ਹੇਠਾਂ ਡਿੱਗਿਆ ਪਾਰਾ

ਹਰਿਆਣਾ 'ਚ ਬਦਲੇ ਮੌਸਮ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 3.2 ਡਿਗਰੀ ਤੱਕ ਡਿੱਗ ਗਿਆ ਹੈ। ਸਭ ਤੋਂ ਵੱਧ ਗਿਰਾਵਟ ਅੰਬਾਲਾ 'ਚ ਆਈ, ਜਿੱਥੇ ਵੱਧ ਤੋਂ ਵੱਧ ਤਾਪਮਾਨ 8.6 ਡਿਗਰੀ ਤੱਕ ਡਿੱਗ ਗਿਆ। ਕੁਰੂਕੁਸ਼ੇਤਰ ਅਤੇ ਯਮੁਨਾਨਗਰ 'ਚ ਪਾਰਾ 5.9 ਡਿਗਰੀ ਤੱਕ ਡਿੱਗ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਇਹੀ ਸਥਿਤੀ ਬਣੀ ਰਹੀ। ਸਭ ਤੋਂ ਘੱਟ ਗਿਰਾਵਟ ਭਿਵਾਨੀ ਜ਼ਿਲ੍ਹੇ 'ਚ ਆਈ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 'ਚ ਸਿਰਫ਼ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਰਿਆਣਾ 'ਚ ਅਜੇ ਮਾਨਸੂਨ ਦੀ 2 ਦਿਨ ਤੱਕ ਵਾਪਸੀ ਨਹੀਂ ਹੋਵੇਗੀ। 29 ਸਤੰਬਰ ਤੱਕ ਮੌਸਮ ਆਮ ਤੌਰ 'ਤੇ ਬਦਲਿਆ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਨਸੂਨ ਹਵਾਵਾਂ ਦੀ ਗਤੀਵਿਧੀ 'ਚ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਰੁਕ-ਰੁਕ ਕੇ ਤੇਜ਼ ਹਵਾਵਾਂ ਚੱਲਣ ਅਤੇ ਤੂਫ਼ਾਨ ਦੇ ਨਾਲ-ਨਾਲ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਦਿਨ ਦੇ ਤਾਪਮਾਨ 'ਚ ਮਾਮੂਲੀ ਗਿਰਾਵਟ ਅਤੇ ਵਾਯੂਮੰਡਲ 'ਚ ਨਮੀ ਦੀ ਮਾਤਰਾ ਵਧਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਜਬਰ ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News