ਹਿਮਾਚਲ ''ਚ ਬਦਲਿਆ ਮੌਸਮ, ਸ਼ਿਮਲਾ ''ਚ ਬਰਫ਼ਬਾਰੀ ਦਾ ਦੌਰ ਸ਼ੁਰੂ

02/03/2024 3:33:21 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਰਾਜਧਾਨੀ ਸ਼ਿਮਲਾ ਵਿਚ ਹਲਕੀ ਬਰਫ਼ਬਾਰੀ ਦਾ ਦੌਰ ਫਿਰ ਸ਼ੁਰੂ ਹੋ ਗਿਆ ਹੈ। ਉੱਥੇ ਹੀ ਹੋਰ ਹਿੱਸਿਆਂ 'ਚ ਆਸਮਾਨ ਬੱਦਲਾਂ ਨਾਲ ਘਿਰਿਆ ਹੈ। ਸੂਬੇ ਦੀ ਉੱਚੇ ਪਹਾੜਾਂ 'ਤੇ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਹੈ। ਲਾਹੌਲ-ਸਪੀਤੀ, ਕਿੰਨੌਰ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫ਼ ਡਿੱਗ ਰਹੀ ਹੈ।

PunjabKesari

ਅਜਿਹੇ ਵਿਚ ਠੰਡ ਤੋਂ ਫ਼ਿਲਹਾਲ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਅੱਜ ਅਤੇ ਕੱਲ ਸੂਬੇ ਵਿਚ ਮੀਂਹ ਅਤੇ ਬਰਫ਼ਬਾਰੀ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਦੀ ਰਿਪੋਰਟ ਮੁਤਾਬਕ ਲਾਹੌਲ-ਸਪੀਤੀ ਜ਼ਿਲ੍ਹੇ ਦਾ ਕੁਕੁਮਸੇਰੀ ਸੂਬਾ ਸਭ ਤੋਂ ਵੱਧ ਠੰਡਾ ਸਥਾਨ ਰਿਹਾ, ਜਿੱਥੇ ਸ਼ਨੀਵਾਰ ਨੂੰ ਘੱਟ ਤੋਂ ਘੱਟ ਤਾਪਮਾਨ 0 ਤੋਂ 8.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

PunjabKesari

ਅੱਜ ਯਾਨੀ ਕਿ 3 ਫਰਵਰੀ ਨੂੰ ਮੈਦਾਨੀ ਖੇਤਰਾਂ ਵਿਚ ਬਿਜਲੀ ਲਿਸ਼ਕਣ ਨਾਲ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 4 ਫਰਵਰੀ ਨੂੰ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਦਾ ਯੈਲੋ ਅਲਰਟ ਰਹੇਗਾ। 5 ਫਰਵਰੀ ਨੂੰ ਵੀ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ, ਜਦਕਿ 6 ਫਰਵਰੀ ਤੋਂ ਮੌਸਮ ਖੁੱਲਣ ਦਾ ਪੂਰਵ ਅਨੁਮਾਨ ਹੈ।  ਸੂਬਾ ਐਮਰਜੈਂਸੀ ਸੰਚਾਲਨ ਕੇਂਦਰ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਦੀ ਸਵੇਰ ਤੱਕ ਸੂਬੇ ਵਿਚ 4 ਨੈਸ਼ਨਲ ਹਾਈਵੇਅ ਅਤੇ 504 ਸੜਕਾਂ ਵੀ ਬਲਾਕ ਹਨ।

PunjabKesari


Tanu

Content Editor

Related News