ਵੱਡੀ ਅੱਤਵਾਦੀ ਘਟਨਾ ਟਲੀ, ਸਰਹੱਦ ਪਾਰ ਤੋਂ ਆਏ ਡਰੋਨ ਤੋਂ ਸੁੱਟੇ ਗਏ ਹਥਿਆਰ ਜ਼ਬਤ

Thursday, Feb 24, 2022 - 05:37 PM (IST)

ਵੱਡੀ ਅੱਤਵਾਦੀ ਘਟਨਾ ਟਲੀ, ਸਰਹੱਦ ਪਾਰ ਤੋਂ ਆਏ ਡਰੋਨ ਤੋਂ ਸੁੱਟੇ ਗਏ ਹਥਿਆਰ ਜ਼ਬਤ

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਆਰ.ਐੱਸ. ਪੁਰਾ ਸੈਕਟਰ 'ਚ ਕੌਮਾਂਤਰੀ ਸਰਹੱਦ 'ਤੇ ਪੁਲਸ ਅਤੇ ਵਿਸ਼ੇਸ਼ ਮੁਹਿੰਮ ਸਮੂਹ ਨੇ ਡਰੋਨ ਦੇਖੇ ਜਾਣ ਤੋਂ ਬਾਅਦ ਤਲਾਸ਼ ਮੁਹਿੰਮ ਚਲਾਈ ਅਤੇ ਵੱਡੀ ਗਿਣਤੀ 'ਚ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ ਗਈ। ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ ਚੰਦਨ ਕੋਹਲੀ ਨੇ ਕਿਹਾ ਕਿ ਇਕ ਵੱਡੀ ਅੱਤਵਾਦੀ ਘਟਨਾ ਟਾਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ. ਅੱਤਵਾਦੀ ਸੰਗਠਨਾਂ ਨੇ ਇਹ ਹਥਿਆਰ ਅਤੇ ਗੋਲਾ ਬਾਰੂਦ ਸੁੱਟਵਾਏ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਬਰਫ਼ਬਾਰੀ ਦਰਮਿਆਨ 6 ਲੋਕ ਲਾਪਤਾ, ਫ਼ੌਜ ਕਰ ਰਹੀ ਭਾਲ

ਪੁਲਸ ਅਧਿਕਾਰੀ ਨੇ ਕਿਹਾ,''ਵਿਸ਼ੇਸ਼ ਮੁਹਿੰਮ ਸਮੂਹ ਅਤੇ ਪੁਲਸ ਨੇ ਇਕ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਦੇ ਅਧੀਨ ਤ੍ਰੇਵਾ ਪਿੰਡ ਤੋਂ ਚਾਰ ਬਕਸੇ ਮਿਲੇ, ਜਿਨ੍ਹਾਂ 'ਚ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਮਿਲੀ।'' ਇਨ੍ਹਾਂ 'ਚ ਤਿੰਨ ਡੇਟੋਨੇਟਰ, ਤਿੰਨ ਰਿਮੋਟ ਕੰਟਰੋਲ ਆਈ.ਈ.ਡੀ., ਤਿੰਨ ਵਿਸਫ਼ੋਟਕ ਬੋਤਲਾਂ, ਤਾਰ ਦਾ ਇਕ ਬੰਡਲ, 2 ਟਾਈਮਰ ਆਈ.ਈ.ਡੀ., ਇਕ ਪਿਸਤੌਲ, 2 ਮੈਗਜ਼ੀਨ, 6 ਗ੍ਰਨੇਡ ਅਤੇ 70 ਕਾਰਤੂਸ ਮਿਲੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News