ਰਾਜ ਸਭਾ ''ਚ ਪਾਸ ਹੋਇਆ ਹਥਿਆਰ ਸੋਧ ਬਿੱਲ, 2019
Tuesday, Dec 10, 2019 - 07:03 PM (IST)

ਨਵੀਂ ਦਿੱਲੀ — ਹਥਿਆਰ ਸੋਧ ਬਿੱਲ ਅੱਜ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਬਿੱਲ ਨੂੰ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ, ਜਿਥੇ ਇਸ ਨੂੰ ਮਨਜ਼ੂਰੀ ਮਿਲ ਗਈ ਸੀ। ਇਸ ਬਿੱਲ 'ਚ ਗੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਨੂੰ ਉਮਰ ਕੈਦ ਅਤੇ ਵਿਆਹ ਸਮਾਗਮਾਂ 'ਚ ਖੁਸ਼ੀ ਨਾਲ ਫਾਇਰਿੰਗ ਕਰਨ ਵਾਲਿਆਂ ਨੂੰ ਦੋ ਸਾਲ ਦੀ ਕੈਦ ਜਾਂ ਇਕ ਲੱਖ ਰੁਪਏ ਦਾ ਜੁਰਮਾਨਾ ਜਾਂ ਫਿਰ ਦੋਵਾਂ ਦਾ ਪ੍ਰੋਵੀਜ਼ਨ ਹੈ। ਇਸ ਤੋਂ ਇਲਾਵਾ ਕੁਝ ਨਵੇਂ ਤਰ੍ਹਾਂ ਦੇ ਅਪਰਾਧਾਂ ਨੂੰ ਵੀ ਬਿੱਲ 'ਚ ਸ਼ਾਮਲ ਕੀਤਾ ਗਿਆ ਹੈ।
Arms (Amendment) Bill, 2019 passed in Rajya Sabha. pic.twitter.com/HipGl1BD1B
— ANI (@ANI) December 10, 2019