ਜਦੋਂ ਤੱਕ ਰੇਲਵੇ ਸਭ ਲਈ ਆਰਾਮਦਾਇਕ ਯਾਤਰਾ ਦੀ ਗਾਰੰਟੀ ਨਹੀਂ ਬਣ ਜਾਂਦਾ, ਉਦੋਂ ਤੱਕ ਨਹੀਂ ਰੁਕਾਂਗੇ : PM ਮੋਦੀ

Saturday, Aug 31, 2024 - 03:58 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੇਲਵੇ ਨੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸਮੱਸਿਆਵਾਂ ਦੇ ਹੱਲ 'ਚ ਵੱਡੀ ਤਰੱਕੀ ਕੀਤੀ ਹੈ ਅਤੇ ਇਹ ਉਦੋਂ ਤੱਕ ਨਹੀਂ ਰੁਕੇਗੀ, ਜਦੋਂ ਤੱਕ ਇਹ ਸਮਾਜ ਦੇ ਸਾਰੇ ਵਰਗਾਂ ਲਈ ਆਰਾਮਦਾਇਕ ਯਾਤਰਾ ਦੀ ਗਾਰੰਟੀ ਨਹੀਂ ਬਣ ਜਾਂਦੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਟਿੱਪਣੀਆਂ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਡਿਜੀਟਲ ਮਾਧਿਅਮ ਰਾਹੀਂ ਹਰੀ ਝੰਡੀ ਵਿਖਾਉਣ ਮਗਰੋਂ ਕੀਤੀਆਂ। 

ਪ੍ਰਧਾਨ ਮੰਤਰੀ ਮੋਦੀ ਨੇ ਮੇਰਠ ਨੂੰ ਲਖਨਊ, ਮਦੁਰੈ ਨੂੰ ਬੈਂਗਲੁਰੂ ਅਤੇ ਚੇਨਈ ਨੂੰ ਨਾਗਰਕੋਇਲ ਨਾਲ ਜੋੜਨ ਵਾਲੀਆਂ ਤਿੰਨ ਨਵੀਆਂ ਵੰਦੇ ਭਾਰਤ ਟਰੇਨ ਨੂੰ ਸ਼ਨੀਵਾਰ ਨੂੰ ਹਰੀ ਝੰਡੀ ਵਿਖਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਦੱਖਣੀ ਸੂਬਿਆਂ ਦਾ ਤੇਜ਼ੀ ਨਾਲ ਵਿਕਾਸ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਤਾਮਿਲਨਾਡੂ ਅਤੇ ਕਰਨਾਟਕ ਲਈ ਬਜਟ ਅਲਾਟਮੈਂਟ 'ਚ ਵਾਧੇ ਨੇ ਦੱਖਣੀ ਸੂਬਿਆਂ ਵਿਚ ਰੇਲ ਆਵਾਜਾਈ ਨੂੰ ਮਜ਼ਬੂਤ ਕੀਤਾ ਹੈ। ਮੇਰਠ ਸਿਟੀ-ਲਖਨਊ ਵੰਦੇ ਭਾਰਤ ਟਰੇਨ ਯਾਤਰੀਆਂ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਮੌਜੂਦਾ ਸਭ ਤੋਂ ਤੇਜ਼ ਟਰੇਨ ਦੀ ਤੁਲਨਾ ਵਿਚ ਲੱਗਭਗ ਇਕ ਘੰਟਾ ਪਹਿਲਾਂ ਪਹੁੰਚਾਏਗੀ। ਇਸ ਤਰ੍ਹਾਂ ਐਗਮੋਰ-ਨਾਗਰਕੋਇਲ ਵੰਦੇ ਭਾਰਤ ਤੋਂ ਦੋ ਘੰਟੇ ਤੋਂ ਵੱਧ ਸਮੇਂ ਅਤੇ ਮਦੁਰੈ-ਬੈਂਗਲੁਰੂ ਵੰਦੇ ਭਾਰਤ ਟਰੇਨ ਤੋਂ ਕਰੀਬ ਡੇਢ ਘੰਟੇ ਦਾ ਸਮਾਂ ਬਚੇਗਾ।


Tanu

Content Editor

Related News