ਉਹ ਸਾਨੂੰ ਦਿੱਲੀ ਨਹੀਂ ਆਉਣ ਦੇ ਰਹੇ ਤਾਂ ਅਸੀਂ ਚੋਣਾਂ ''ਚ ਉਨ੍ਹਾਂ ਨੂੰ ਵੀ ਪਿੰਡ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ

Wednesday, Feb 21, 2024 - 07:02 PM (IST)

ਉਹ ਸਾਨੂੰ ਦਿੱਲੀ ਨਹੀਂ ਆਉਣ ਦੇ ਰਹੇ ਤਾਂ ਅਸੀਂ ਚੋਣਾਂ ''ਚ ਉਨ੍ਹਾਂ ਨੂੰ ਵੀ ਪਿੰਡ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ

ਮੇਰਠ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕੇ ਜਾਣ 'ਤੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਹ (ਸਰਕਾਰ) ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦੇ ਰਹੇ ਹਨ ਤਾਂ ਚੋਣਾਂ 'ਚ ਕਿਸਾਨ ਵੀ ਉਨ੍ਹਾਂ ਨੂੰ ਪਿੰਡ 'ਚ ਨਹੀਂ ਆਉਣ ਦੇਣਗੇ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ, ਬਕਾਇਆ ਗੰਨਾ ਮੁੱਲ ਦੇ ਭੁਗਤਾਨ, ਕਿਸਾਨਾਂ 'ਤੇ ਦਰਜ ਮੁਕੱਦਮੇ ਵਾਪਸ ਲੈਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਮੇਰਠ 'ਚ ਭਾਕਿਯੂ ਵਲੋਂ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਪ੍ਰਦਰਸ਼ਨ ਕੀਤਾ ਗਿਆ। ਟਿਕੈਤ ਖ਼ੁਦ ਟਰੈਕਟਰ ਚਲਾਉਂਦੇ ਹੋਏ ਕਿਸਾਨਾਂ ਨਾਲ ਕਚਹਿਰੀ ਪਹੁੰਚੇ। ਇਸ ਦੌਰਾਨ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਜਗ੍ਹਾ ਬੈਰੀਕੇਡ ਵੀ ਲਗਾਏ ਸਨ ਪਰ ਕਿਸਾਨ ਉਨ੍ਹਾਂ ਨੂੰ ਜ਼ਬਰਨ ਰਸਤੇ ਤੋਂ ਹਟਾਉਂਦੇ ਹੋਏ ਅੱਗੇ ਵਧ ਗਏ। ਟਿਕੈਤ ਨੇ ਸਰਕਾਰ ਵਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ 'ਚ ਕਿੱਲ ਵਿਛਾਏ ਜਾਣ ਨਾਲ ਜੁੜੇ ਸਵਾਲ ਦੇ ਜਵਾਬ 'ਚ ਕਿਹਾ,''ਰਸਤੇ 'ਚ ਕਿੱਲਾਂ ਵਿਛਾਉਣੀਆਂ ਕਿਸੇ ਵੀ ਸਥਿਤੀ 'ਚ ਉੱਚਿਤ ਨਹੀਂ ਹੈ। ਉਹ ਜੇਕਰ ਸਾਡੇ ਲਈ ਕਿੱਲ ਲਗਾਉਣਗੇ ਤਾਂ ਅਸੀਂ ਵੀ ਉਨ੍ਹਾਂ ਨੂੰ ਪਿੰਡ ਨਹੀਂ ਆਉਣ ਦੇਵਾਂਗੇ। ਅੰਦੋਲਨ ਨੂੰ ਕੁਚਲਣ ਦਾ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਪਿੰਡ ਕੌਣ ਆਉਣ ਦੇਵੇਗਾ? ਕਿੱਲ ਤਾਂ ਪਿੰਡ 'ਚ ਵੀ ਹਨ।''

ਇਹ ਵੀ ਪੜ੍ਹੋ : ਬੈਰੀਕੇਡ ਵੱਲ ਵੱਧ ਗਏ ਕਿਸਾਨ, ਸਭ ਤੋ ਅੱਗੇ ਡੱਲੇਵਾਲ, ਕਿਸਾਨ ਆਗੂਆਂ ਨੇ ਕਰ ਦਿੱਤਾ ਵੱਡਾ ਐਲਾਨ

ਭਾਕਿਯੂ ਬੁਲਾਰੇ ਨੇ ਭਾਜਪਾ ਸਰਕਾਰ ਨੂੰ ਉਦਯੋਗਪਤੀਆਂ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਜੇਕਰ ਇਹ ਕਿਸਾਨਾਂ ਦੀ ਸਰਕਾਰ ਹੁੰਦੀ ਤਾਂ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਦਾ ਕਾਨੂੰਨ ਕਦੋਂ ਦਾ ਬਣ ਚੁੱਕਿਆ ਹੁੰਦਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਦਿੱਲੀ ਜਾ ਰਹੇ ਕਿਸਾਨਾਂ ਦੇ ਅੰਦੋਲਨ 'ਚ ਕਿਉਂ ਸ਼ਾਮਲ ਨਹੀਂ ਹੋਏ ਤਾਂ ਉਨ੍ਹਾਂ ਕਿਹਾ,''ਸਾਡੇ ਲਈ ਇਹੀ ਦਿੱਲੀ ਹੈ। ਕਿਸਾਨ ਅੰਦੋਲਨ ਦੇ ਸਮਰਥਨ 'ਚ ਪੂਰੇ ਦੇਸ਼ ਦਾ ਕਿਸਾਨ ਇਕਜੁਟ ਹੈ। ਅਸੀਂ ਕਿਸਾਨਾਂ ਲਈ ਦਿੱਲੀ ਤਾਂ ਕੀ ਕਿਤੇ ਵੀ ਜਾਣ ਨੂੰ ਤਿਆਰ ਹਨ।'' ਟਿਕੈਤ ਨੇ ਕਿਹਾ ਕਿ ਅੱਜ ਭਾਕਿਯੂ ਵਲੋਂ ਐੱਮ.ਐੱਸ.ਪੀ. ਦੇ ਨਾਲ ਹੀ ਗੰਨਾ ਮੁੱਲ ਵਾਧਾ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੇਰਠ ਸਮੇਤ ਦੇਸ਼ ਭਰ ਤੋਂ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਦੇਸ਼ ਭਰ 'ਚ ਅੰਦੋਲਨ ਹੋਵੇਗਾ। ਕਿਸਾਨ ਇਕਜੁਟ ਹੋ ਕੇ ਅੰਦੋਲਨ ਲਈ ਤਿਆਰ ਰਹਿਣ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News