ਸੂਬਿਆਂ ਵਿਚ ਨਿਵੇਸ਼ ਲਈ 3 ਮਹੀਨਿਆਂ ਵਿਚ ਦੇਵਾਂਗੇ ਕਲੀਅਰੈਂਸ
Tuesday, Apr 28, 2020 - 01:07 AM (IST)
ਨਵੀਂ ਦਿੱਲੀ (ਏਜੰਸੀ)- ਦੇਸ਼ ਵਿਚ ਐਮ.ਐਸ.ਐਮ.ਈ. ਯਾਨੀ ਛੋਟੇ ਉਦਯੋਗਾਂ ਵਿਚ ਫਿਰ ਤੋਂ ਜਾਨ ਫੂਕਣ ਲਈ ਗਡਕਰੀ ਨੇ ਕਿਹਾ ਕਿ ਇਸ ਕੰਮ ਲਈ ਵਿੱਤ ਮੰਤਰੀ ਨੇ ਪਹਿਲਾਂ ਹੀ ਵੱਡੇ ਪੱਧਰ 'ਤੇ ਪੈਕੇਜ ਐਲਾਨ ਦਿੱਤੇ ਹਨ ਅਤੇ ਉਨ੍ਹਾਂ ਨੇ ਵੀ ਉਦਯੋਗਪਤੀਆਂ ਨਾਲ ਗੱਲਬਾਤ ਕਰਕੇ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਮੰਤਰੀਆਂ ਨੂੰ ਸੁਝਾਅ ਭੇਜੇ ਹਨ ਅਤੇ ਇਹ ਸੁਝਾਅ ਆਉਣ ਵਾਲੇ ਦਿਨਾਂ ਵਿਚ ਨਤੀਜੇ ਦਿਖਾਉਣਗੇ। ਅਰਥਵਿਵਸਥਾ ਵਿਚ ਨਕਦੀ ਵਧਾਏ ਜਾਣ 'ਤੇ ਜ਼ੋਰ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਅੰਦਰ ਨਿਵੇਸ਼ ਲਈ 3 ਮਹੀਨੇ ਦੇ ਅੰਦਰ-ਅੰਦਰ ਕਲੀਅਰੈਂਸ ਦੇਵੇਗੀ। ਉਨ੍ਹਾਂ ਇਸ ਗੱਲ 'ਤੇ ਅਸਹਿਮਤੀ ਜਤਾਈ ਕਿ ਸਿਰਫ ਛੋਟੇ ਉਦਯੋਗਾਂ 'ਤੇ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਕਿਹਾ ਕਿ ਸਰਕਾਰ ਛੋਟੇ ਅਤੇ ਵੱਡੇ ਸਾਰੇ ਉਦਯੋਗਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ।