ਸਿੱਧਰਮਈਆ ਦਾ ਦਾਅਵਾ- ਕਾਂਗਰਸ ਜਿੱਤੇਗੀ 120 ਤੋਂ ਵੱਧ ਸੀਟਾਂ, ਅਸੀਂ ਆਪਣੇ ਦਮ ''ਤੇ ਬਣਾਵਾਂਗੇ ਸਰਕਾਰ

Saturday, May 13, 2023 - 12:30 PM (IST)

ਸਿੱਧਰਮਈਆ ਦਾ ਦਾਅਵਾ- ਕਾਂਗਰਸ ਜਿੱਤੇਗੀ 120 ਤੋਂ ਵੱਧ ਸੀਟਾਂ, ਅਸੀਂ ਆਪਣੇ ਦਮ ''ਤੇ ਬਣਾਵਾਂਗੇ ਸਰਕਾਰ

ਮੈਸੂਰ- ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ 224 ਮੈਂਬਰੀ ਕਰਨਾਟਕ ਵਿਧਾਨ ਸਭਾ 'ਚ 120 ਤੋਂ ਵੱਧ ਸੀਟਾਂ ਜਿੱਤ ਕੇ ਆਪਣੇ ਦਮ 'ਤੇ ਸੱਤਾ 'ਚ ਆਵੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਚੋਟੀ ਦੇ ਆਗੂਆਂ ਦੇ ਚੋਣ ਦੌਰਿਆਂ ਦਾ ਸੂਬੇ ਦੇ ਵੋਟਰਾਂ 'ਤੇ ਕੋਈ ਅਸਰ ਨਹੀਂ ਪਿਆ। ਸਿੱਧਰਮਈਆ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ 'ਚ ਆਈ ਹੈ, ਜਦੋਂ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਕਾਂਗਰਸ ਨੇ ਭਾਜਪਾ 'ਤੇ ਲੀਡ ਬਣਾਈ ਹੋਈ ਹੈ।

ਇਹ ਵੀ ਪੜ੍ਹੋ- ਕਰਨਾਟਕ ਚੋਣ ਨਤੀਜੇ: ਦਿੱਲੀ 'ਚ ਕਾਂਗਰਸ ਹੈੱਡਕੁਆਰਟਰ 'ਚ ਜਸ਼ਨ ਦਾ ਮਾਹੌਲ, ਪਾਰਟੀ ਨੇ 'ਜਾਦੂਈ' ਅੰਕੜਾ ਕੀਤਾ ਪਾਰ

PunjabKesari

ਸਿੱਧਰਮਈਆ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ 120 ਤੋਂ ਵੱਧ ਸੀਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕਰੇਗੀ। ਇਹ ਸਿਰਫ ਸ਼ੁਰੂਆਤੀ ਪੜਾਅ ਹੈ। ਗਿਣਤੀ ਦੇ ਹੋਰ ਦੌਰ ਅਜੇ ਪੂਰੇ ਹੋਣੇ ਬਾਕੀ ਹਨ। ਇਸ ਲਈ ਕਾਂਗਰਸ ਆਪਣੇ ਦਮ 'ਤੇ 120 ਤੋਂ ਵੱਧ ਸੀਟਾਂ ਹਾਸਲ ਕਰਕੇ ਸੱਤਾ 'ਚ ਆਵੇਗੀ। ਮੈਂ ਕਹਿ ਰਿਹਾ ਹਾਂ ਕਿ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ ਜੇ.ਪੀ ਨੱਢਾ ਜਿੰਨੀ ਵਾਰ ਚਾਹੁਣ ਸੂਬੇ 'ਚ ਆਉਣ ਪਰ ਕਰਨਾਟਕ ਦੇ ਵੋਟਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਲੋਕ ਭਾਜਪਾ, ਉਸ ਦੇ ਭ੍ਰਿਸ਼ਟਾਚਾਰ, ਕੁਸ਼ਾਸਨ ਅਤੇ ਉਸ ਦੀ ਲੋਕ ਵਿਰੋਧੀ ਸਿਆਸਤ ਤੋਂ ਤੰਗ ਆ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਤੋਂ ਖੁਸ਼ ਨਹੀਂ ਹਨ ਕਿਉਂਕਿ ਇਸ ਨੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਦੇ ਮੁਤਾਬਕ ਆਪਣਾ ਫ਼ੈਸਲਾ ਦਿੱਤਾ ਹੈ।

ਇਹ ਵੀ ਪੜ੍ਹੋ- ਕਰਨਾਟਕ ਵਿਧਾਨ ਸਭਾ ਚੋਣ ਨਤੀਜੇ; ਕਾਂਗਰਸ ਹੀ 'ਕਿੰਗ', ਰੁਝਾਨਾਂ 'ਚ ਪਾਰਟੀ ਨੂੰ ਮਿਲਿਆ ਬਹੁਮਤ

ਦੱਸ ਦੇਈਏ ਕਿ ਸਿੱਧਰਮਈਆ ਮੁੱਖ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹਨ। ਕਾਂਗਰਸ ਨੇ ਉਨ੍ਹਾਂ ਨੂੰ ਵਰੁਣਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ। ਉਨ੍ਹਾਂ ਕਿਹਾ ਕਿ ਉਹ ਲਗਭਗ ਤਿੰਨ ਰਾਊਂਡ ਤੋਂ ਬਾਅਦ 8,000 ਵੋਟਾਂ ਨਾਲ ਅੱਗੇ ਹਨ ਅਤੇ ਇਸ ਤੋਂ ਵੀ ਵੱਡੇ ਫ਼ਰਕ ਨਾਲ ਜਿੱਤਣਗੇ। ਵਰੁਣਾ ਸੀਟ 'ਤੇ ਸਿੱਧਰਮਈਆ ਦਾ ਮੁਕਾਬਲਾ ਭਾਜਪਾ ਨੇਤਾ ਵੀ. ਸੋਮੰਨਾ ਨਾਲ ਹੈ। 

 


author

Tanu

Content Editor

Related News