ਪਾਕਿਸਤਾਨ ਨਾਲ ਗੱਲਬਾਤ ਕੀਤੇ ਬਿਨਾਂ ਅਸੀਂ ਸ਼ਾਂਤੀ ਨਾਲ ਨਹੀਂ ਰਹਿ ਸਕਦੇ: ਫਾਰੂਕ ਅਬਦੁੱਲਾ

Friday, Oct 22, 2021 - 02:36 AM (IST)

ਪਾਕਿਸਤਾਨ ਨਾਲ ਗੱਲਬਾਤ ਕੀਤੇ ਬਿਨਾਂ ਅਸੀਂ ਸ਼ਾਂਤੀ ਨਾਲ ਨਹੀਂ ਰਹਿ ਸਕਦੇ: ਫਾਰੂਕ ਅਬਦੁੱਲਾ

ਜੰਮੂ - ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਦੀ ਮੰਗ ਕਰਦਿਆਂ ਕਿਹਾ ਕਿ "ਜਦੋਂ ਤੱਕ ਤੁਸੀਂ ਪਾਕਿਸਤਾਨ ਨਾਲ ਗੱਲ ਨਹੀਂ ਕਰਦੇ, ਅਸੀਂ ਜੰਮੂ-ਕਸ਼ਮੀਰ ਵਿੱਚ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ"।  ਉਨ੍ਹਾਂ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਵਿਚ ਦੋਸਤੀ ਹੁੰਦੀ ਤਾਂ ਲੋਕ ਸਿਆਲਕੋਟ (ਪਾਕਿਸਤਾਨ) ਤੋਂ ਇਥੇ (ਜੰਮੂ -ਕਸ਼ਮੀਰ ਵਿਚ) ਚਾਹ ਪੀਣ ਆਉਂਦੇ।

ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਕੀਤਾ ਮੁਅੱਤਲ, ਜਾਣੋਂ ਕੀ ਹੈ ਮਾਮਲਾ

ਅਬਦੁੱਲਾ ਨੇ ਕਿਹਾ, “ਅਸੀਂ ਉੱਥੇ (ਸਿਆਲਕੋਟ) ਜਾਂਦੇ। ਪਹਿਲਾਂ ਅਜਿਹਾ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਲੋਕ ਰੇਲ ਗੱਡੀਆਂ ਵਿੱਚ ਆਉਂਦੇ ਸਨ। ”ਇੱਥੇ ਇੱਕ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਅੱਜ ਵੀ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ, ਜਦੋਂ ਤੱਕ ਤੁਸੀਂ (ਭਾਰਤ) ਪਾਕਿਸਤਾਨ ਨਾਲ ਗੱਲ ਨਹੀਂ ਕਰਦੇ ਅਤੇ ਇੱਕ ਦੂਜੇ ਨਾਲ ਦੋਸਤੀ ਵਾਲਾ ਹੱਥ ਨਹੀਂ ਮਿਲਾਂਦੇ, ਤੱਦ ਤੱਕ ਅਸੀਂ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ। ਮੇਰੇ ਤੋਂ ਇਹ ਗੱਲ ਲਿਖਵਾ ਲਵੋ।”

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News