ਏਅਰਫੋਰਸ ਚੀਫ ਬੋਲੇ- ਅਸੀਂ 24 ਘੰਟੇ ਤਿਆਰ ਹਾਂ, ਪੀ.ਓ.ਕੇ. ''ਚ ਹਵਾਈ ਹਮਲੇ ਲਈ ਵੀ

05/18/2020 10:44:34 PM

ਨਵੀਂ ਦਿੱਲੀ (ਏ.ਐਨ.ਆਈ.) : ਭਾਰਤੀ ਹਵਾਈ ਫੌਜ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਅੱਤਵਾਦ ਫੈਲਾਉਣਾ ਬੰਦ ਕਰੇ ਨਹੀਂ ਤਾਂ ਅਸੀਂ 24 ਘੰਟੇ ਤਿਆਰ ਹਾਂ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਪੀ.ਓ.ਕੇ. 'ਚ ਵੜ੍ਹ ਕੇ ਅੱਤਵਾਦੀ ਲਾਂਚ ਪੈਡਸ ਨੂੰ ਫਿਰ ਨਿਸ਼ਾਨਾ ਬਣਾਉਣ ਲਈ ਤਿਆਰ ਹੈ। ਮਈ ਦੀ ਸ਼ੁਰੂਆਤ 'ਚ ਹੰਦਵਾੜਾ ਐਨਕਾਊਂਟਰ ਹੋਇਆ ਸੀ ਜਿਸ 'ਚ ਭਾਰਤ ਨੇ ਆਪਣੇ ਪੰਜ ਫੌਜੀ ਗੁਆਏ। ਇਸ ਮੁਕਾਬਲੇ ਤੋਂ ਬਾਅਦ ਤੋਂ ਹੀ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਜਵਾਬੀ ਕਾਰਵਾਈ ਕਰ ਸਕਦਾ ਹੈ ।
ਏਅਰਫੋਰਸ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਟੈਂਸ਼ਨ ਹੋਣੀ ਵੀ ਚਾਹੀਦੀ ਹੈ।  ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਫੌਜ 24 ਘੰਟੇ ਤਿਆਰ ਹੈ।  ਏਅਰਫੋਰਸ ਚੀਫ ਨੇ ਕਿਹਾ ਕਿ ਜਦੋਂ ਵੀ ਸਾਡੀ ਧਰਤੀ 'ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਉਨ੍ਹਾਂ ਨੂੰ (ਪਾਕਿਸਤਾਨ) ਚਿੰਤਾ ਹੋਣੀ ਚਾਹੀਦੀ ਹੈ।  ਉਨ੍ਹਾਂ ਨੂੰ ਜੇਕਰ ਇਸ ਟੈਂਸ਼ਨ ਤੋਂ ਮੁਕਤੀ ਚਾਹੀਦੀ ਹੈ ਤਾਂ ਭਾਰਤ 'ਚ ਅੱਤਵਾਦ ਫੈਲਾਉਣਾ ਬੰਦ ਕਰਣਾ ਹੋਵੇਗਾ।  ਕੀ ਭਾਰਤ ਫਿਰ ਤੋਂ ਪੀ.ਓ.ਕੇ. 'ਚ ਹਵਾਈ ਹਮਲੇ ਕਰਣ ਨੂੰ ਤਿਆਰ ਹੈ? ਇਸ ਸਵਾਲ 'ਤੇ ਭਦੌਰੀਆ ਨੇ ਕਿਹਾ ਕਿ ਜੇਕਰ ਹਾਲਾਤ ਦੀ ਇਹੀ ਮੰਗ ਹੁੰਦੀ ਹੈ ਤਾਂ ਬਿਲਕੁਲ, ਭਾਰਤੀ ਹਵਾਈ ਫੌਜ 24 ਘੰਟੇ ਤਿਆਰ ਹੈ।

ਆਰਮੀ ਚੀਫ ਵੀ ਦੇ ਚੁੱਕੇ ਹਨ ਬਿਆਨ
ਫੌਜ ਪ੍ਰਮੁੱਖ ਮਨੋਜ ਮੁਕੰਦ ਨਰਵਾਣੇ ਵੀ ਪਾਕਿਸਤਾਨ ਸਮਰਥਿਤ ਅੱਤਵਾਦ ਬਾਰੇ ਪਹਿਲਾਂ ਹੀ ਬੋਲ ਚੁੱਕੇ ਹਨ।  ਉਨ੍ਹਾਂ ਨੇ ਕਿਹਾ ਸੀ ਕਿ ਖੁਫੀਆ ਰਿਪੋਰਟ ਦੱਸਦੀ ਹੈ ਕਿ ਐਲ.ਓ.ਸੀ. ਦੇ ਸਾਰੇ ਲਾਂਚ ਪੈਡ ਸਰਗਰਮ ਹਨ। ਜਨਰਲ ਨਰਵਾਣੇ ਦੇ ਮੁਤਾਬਕ, ਘੁਸਪੈਠ ਦੀ ਕੋਸ਼ਿਸ਼ ਉਨ੍ਹਾਂ ਖੇਤਰਾਂ 'ਚ ਹੁੰਦੀ ਹੈ, ਜਿੱਥੇ ਬਰਫ ਦਾ ਪੱਧਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ, ਅਸੀਂ ਪਾਕਿਸਤਾਨ ਦੇ ਨਾਲ ਇਸ ਖੇਤਰ 'ਚ ਸ਼ਾਂਤੀ ਬਣਾਏ ਰੱਖਣ ਦਾ ਆਪਣਾ ਫਰਜ਼ ਨਿਭਾ ਰਹੇ ਹਾਂ। ਜਦੋਂ ਤੱਕ ਪਾਕਿਸਤਾਨ ਕੇਂਦਰ ਸਪਾਂਸਰਡ ਅੱਤਵਾਦ ਦੀ ਆਪਣੀ ਨੀਤੀ ਨੂੰ ਨਹੀਂ ਛੱਡਦਾ,  ਅਸੀਂ ਉਸ ਦਾ ਸਟੀਕਤਾ ਨਾਲ ਜਵਾਬ ਦੇਣਾ ਜਾਰੀ ਰੱਖਾਂਗੇ।


Inder Prajapati

Content Editor

Related News