CRPF ਦੇ ਸਪੈਸ਼ਲ ਡਾਇਰੈਕਟਰ ਬੋਲੇ- ਸ਼੍ਰੀ ਅਮਰਨਾਥ ਯਾਤਰਾ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ

Thursday, Jul 02, 2020 - 08:15 PM (IST)

CRPF ਦੇ ਸਪੈਸ਼ਲ ਡਾਇਰੈਕਟਰ ਬੋਲੇ- ਸ਼੍ਰੀ ਅਮਰਨਾਥ ਯਾਤਰਾ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ

ਸ਼੍ਰੀਨਗਰ (ਯੂ. ਐੱਨ. ਆਈ.)- ਸੀ. ਆਰ. ਪੀ. ਐੱਫ. ਦੇ ਸਪੈਸ਼ਲ ਡਾਇਰੈਕਟਰ ਜੰਮੂ-ਕਸ਼ਮੀਰ ਜੋਨ ਜੁਲਿਫਕਾਰ ਹਸਨ ਨੇ ਕਿਹਾ ਕਿ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਨੂੰ ਸ਼ਾਂਤੀ ਤੇ ਵਧੀਆ ਤਰ੍ਹਾਂ ਨਾਲ ਸੰਪਨ ਕਰਵਾਉਣ ਦੇ ਲਈ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਯਾਤਰਾ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਯਾਤਰਾ ਸੰਭਾਵਤ ਰੂਪ ਨਾਲ 21 ਜੁਲਾਈ ਤੋਂ ਸ਼ੁਰੂ ਹੋ ਕੇ 3 ਅਗਸਤ ਨੂੰ ਖਤਮ ਹੋਵੇਗੀ। ਅਗਲੇ ਕੁਝ ਦਿਨਾਂ ’ਚ ਇਸ ਸਬੰਧ ’ਚ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਅਮਰਨਾਥ ਦੀ ਹੁਣ ਤਕ ਦੀ ਸਭ ਤੋਂ ਘੱਟ ਸਮੇਂ ਵਾਲੀ ਯਾਤਰਾ ਹੋਵੇਗੀ।


author

Gurdeep Singh

Content Editor

Related News