ਪਾਣੀ ਦੀ ਸੁਰੱਖਿਆ ਦਾ ਸੰਦੇਸ਼ ਦੇਣ ਲਈ 25 ਰਾਜਾਂ ਦੀ ਬਾਈਕ ਯਾਤਰਾ ''ਤੇ ਨਿਕਲਿਆ ਜੋੜਾ

11/25/2019 11:52:38 AM

ਮਥੁਰਾ— ਉੱਤਰ ਪ੍ਰਦੇਸ਼ ਦੀ ਮਥੁਰਾ ਜਨਪਦ ਤੋਂ ਇਕ ਨੌਜਵਾਨ ਜੋੜਾ ਪਾਣੀ ਦੀ  ਸੁਰੱਖਿਆ ਦਾ ਸੰਦੇਸ਼ ਦੇਣ ਲਈ ਬਾਈਕ ਯਾਤਰਾ 'ਤੇ ਨਿਕਲਿਆ। ਇਹ ਜੋੜਾ ਅਗਲੇ 5 ਮਹੀਨਿਆਂ 'ਚ ਕੁੱਲ 28 ਰਾਜਾਂ 'ਚੋਂ ਲੰਘੇਗਾ ਅਤੇ ਰਾਹ 'ਚ ਪੈਣ ਵਾਲੀਆਂ ਥਾਂਵਾਂ 'ਤੇ ਪਾਣੀ ਦਾ ਮਹੱਤਵ ਸਮਝਾਉਂਦੇ ਹੋਏ ਉਸ ਨੂੰ ਬਚਾਉਣ ਦਾ ਸੰਦੇਸ਼ ਦਿੰਦਾ ਹੋਇਆ ਅੱਗੇ ਵਧਦਾ ਜਾਵੇਗਾ। ਐਤਵਾਰ ਨੂੰ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪੇਸ਼ੇ ਤੋਂ ਇੰਜੀਨੀਅਰ ਅਜੀਤ ਕੁਤਲ ਅਤੇ ਉਨ੍ਹਾਂ ਦੀ ਪਤਨੀ ਦਰਸ਼ਨਾ ਨੇ ਕਿਹਾ,''ਜਲ ਹੀ ਜੀਵਨ ਹੈ। ਜੇਕਰ ਪਾਣੀ ਸੁਰੱਖਿਅਤ ਨਹੀਂ ਰਹੇਗਾ ਤਾਂ ਜੀਵਨ ਦੇ ਸੁਰੱਖਿਅਤ ਰਹਿਣ ਦੀ ਸੰਭਾਵਨਾ ਨਹੀਂ ਰਹੇਗੀ। ਧਰਤੀ 'ਤੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਉਸ ਨੂੰ ਬਚਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਭਵਿੱਖ ਦੇਣ ਦੇ ਮਕਸਦ ਨਾਲ ਇਹ ਯਾਤਰਾ ਸ਼ੁਰੂ ਕਰ ਰਹੇ ਹਨ।''

ਉਨ੍ਹਾਂ ਨੇ ਦੱਸਿਆ,''ਧਰਤੀ ਦੇ ਜ਼ਿਆਦਾਤਰ ਹਿੱਸਿਆਂ 'ਚ ਪਾਣੀ ਦੀ ਬੇਹੱਦ ਕਮੀ ਹੈ। ਕੁਝ ਥਾਂਵਾਂ 'ਤੇ ਪਾਣੀ ਖਾਰਾ ਹੋਣ ਕਾਰਨ ਉਸ ਨੂੰ ਉਪਯੋਗ 'ਚ ਨਹੀਂ ਲਿਆ ਜਾ ਸਕਦਾ। ਪੀਣ ਯੋਗ ਮਿੱਠਾ ਪਾਣੀ ਬਹੁਤ ਹੀ ਘੱਟ ਥਾਂਵਾਂ 'ਤੇ ਮੌਜੂਦ ਹੈ, ਜਿੱਥੇ ਹੈ, ਉੱਥੇ ਵੀ ਉਸ ਦਾ ਪੱਧਰ ਕਾਫ਼ੀ ਹੇਠਾਂ ਪਹੁੰਚ ਚੁਕਿਆ ਹੈ।'' ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਇਆ ਨਹੀਂ ਗਿਆ, ਇਸ ਦੀ ਬਰਬਾਦੀ ਨੂੰ ਨਹੀਂ ਰੋਕਿਆ ਗਿਆ ਤਾਂ ਇਕ ਦਿਨ ਇਹ ਲਾਪਰਵਾਹੀ ਆਉਣ ਵਾਲੀ ਪੀੜ੍ਹੀ ਲਈ ਖਤਰਨਾਕ ਸਾਬਿਤ ਹੋਵੇਗੀ।


DIsha

Content Editor

Related News