ਦਿੱਲੀ ''ਚ ਵਧ ਸਕਦਾ ਹੈ ਪਾਣੀ ਦਾ ਸੰਕਟ, ਹਰਿਆਣਾ ਨੂੰ ਇਕ ਹਫ਼ਤੇ ਅੰਦਰ ਭੇਜੀ ਗਈ ਦੂਜੀ ਚਿੱਠੀ

Wednesday, May 04, 2022 - 04:46 PM (IST)

ਦਿੱਲੀ ''ਚ ਵਧ ਸਕਦਾ ਹੈ ਪਾਣੀ ਦਾ ਸੰਕਟ, ਹਰਿਆਣਾ ਨੂੰ ਇਕ ਹਫ਼ਤੇ ਅੰਦਰ ਭੇਜੀ ਗਈ ਦੂਜੀ ਚਿੱਠੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਵਧਦੀ ਗਰਮੀ ਦਰਮਿਆਨ ਪਾਣੀ ਦਾ ਸੰਕਟ ਡੂੰਘਾ ਹੋ ਰਿਹਾ ਹੈ ਅਤੇ ਯਮੁਨਾ 'ਚ ਪਾਣੀ ਦੇ ਘੱਟ ਪ੍ਰਵਾਹ ਕਾਰਨ ਵਜ਼ੀਰਾਬਾਦ ਤਾਲਾਬ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਇਕ ਹਫ਼ਤੇ 'ਚ ਦੂਜੀ  ਵਾਰ ਹਰਿਆਣਾ ਸਿੰਚਾਈ ਵਿਭਾਗ ਨੂੰ ਚਿੱਠੀ ਲਿਖ ਕੇ ਯਮੁਨਾ 'ਚ ਐਡੀਸ਼ਨਲ ਪਾਣੀ ਛੱਡਣ ਲਈ ਕਿਹਾ ਹੈ ਤਾਂ ਕਿ ਰਾਜਧਾਨੀ 'ਚ ਪਾਣੀ ਦੀ ਸਪਲਾਈ 'ਚ ਰੁਕਾਵਟ ਨਾ ਆਏ। ਇਕ ਅਧਿਕਾਰੀ ਨੇ ਦੱਸਿਆ ਕਿ ਵਜ਼ੀਰਾਬਾਦ ਬੈਰਾਜ 'ਚ ਪਾਣੀ ਦਾ ਪੱਧਰ ਬੁੱਧਵਾਰ ਸਵੇਰੇ ਚਿੰਤਾਜਨਕ ਰੂਪ ਨਾਲ ਘੱਟ ਹੋ ਕੇ 672.30 ਫੁੱਟ ਦੇ ਪੱਧਰ 'ਤੇ ਆ ਗਿਆ, ਜਦੋਂ ਕਿ ਆਮ ਪੱਧਰ 674.5 ਫੁੱਟ ਹੈ। ਹਰਿਆਣਾ 2 ਨਹਿਰਾਂ- ਕੈਰੀਅਰ-ਲਾਈਨਡ ਚੈਨਲ (ਸੀ.ਐੱਲ.ਸੀ.) ਅਤੇ ਦਿੱਲੀ ਉੱਪ-ਸ਼ਾਖਾ (ਡੀ.ਐੱਸ.ਬੀ.) ਦੇ ਮਾਧਿਅਮ ਨਾਲ ਦਿੱਲੀ ਨੂੰ 61 ਕਰੋੜ ਗੈਲਨ ਪਾਣੀ ਦੀ ਸਪਲਾਈ ਕਰਦਾ ਹੈ।

ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ 'ਤੇ ਭੁੱਖ ਪਿਆਸ ਨਾਲ ਡੇਢ ਸਾਲਾ ਮਾਸੂਮ ਨੇ ਤੋੜਿਆ ਦਮ, ਮਾਂ ਦੀ ਗੋਦ 'ਚ ਲਿਆ ਆਖ਼ਰੀ ਸਾਹ

ਸੀ.ਐੱਲ.ਸੀ. ਅਤੇ ਡੀ.ਐੱਸ.ਬੀ. ਨੂੰ ਮੁਨਕ ਨਹਿਰ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਮਾਧਿਅਮ ਨਾਲ ਹਥਨੀ ਕੁੰਡ ਤੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਿੱਲੀ ਨੂੰ ਉੱਪਰੀ ਗੰਗਾ ਨਹਿਰ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਤੋਂ 25.3 ਕਰੋੜ ਗੈਲਨ ਹਰ ਦਿਨ ਪਾਣੀ ਮਿਲਦਾ ਹੈ। ਇਨ੍ਹਾਂ ਤੋਂ ਇਲਾਵਾ 9 ਕਰੋੜ ਗੈਲਨ ਪਾਣੀ ਰਾਜਧਾਨੀ 'ਚ ਲਗੇ ਖੂਹਾਂ ਅਤੇ ਤਾਲਾਬਾਂ ਤੋਂ ਮਿਲਦਾ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਜ਼ੀਰਾਬਾਦ ਤਾਲਾਬ 'ਚ ਪਾਣੀ ਦੇ ਘੱਟ ਪੱਧਰ ਅਤੇ ਸੀ.ਐੱਲ.ਸੀ. 'ਚ ਘੱਟ ਪ੍ਰਵਾਹ ਕਾਰਨ ਚੰਦਰਾਵਲ, ਵਜ਼ੀਰਾਬਾਦ, ਹੈਦਰਪੁਰ, ਨਾਂਗਲੋਈ ਅਤੇ ਦਵਾਰਕਾ ਸਮੇਤ ਕਈ ਜਲ ਸੋਧ ਪਲਾਂਟਾਂ ਦੀ ਆਵਾਜਾਈ ਸਮਰੱਥਾ ਘੱਟ ਹੋਈ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਦਿੱਲੀ ਨੂੰ 2021 'ਚ 1,380 ਐੱਮ.ਜੀ.ਡੀ. ਪਾਣੀ ਦੀ ਜ਼ਰੂਰਤ ਸੀ, ਜਦੋਂ ਕਿ ਦਿੱਲੀ ਜਲ ਬੋਰਡ ਕਰੀਬ 950 ਐੱਮ.ਜੀ.ਡੀ. ਪਾਣੀ ਦੀ ਸਪਲਾਈ ਹੀ ਕਰ ਸਕਿਆ। ਮੌਸਮ ਵਿਭਾਗ ਨੇ ਮਈ ਮਹੀਨੇ 'ਚ ਵੀ ਆਮ ਤੋਂ ਵੱਧ ਤਾਪਮਾਨ ਦਾ ਅਨੁਮਾਨ ਜ਼ਾਹਰ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News