ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਚੇਨਈ ''ਚ ਪਹਿਲੀ ਬਾਰਸ਼, ਲੋਕ ਖੁਸ਼ੀ ''ਚ ਕਰ ਰਹੇ ਡਾਂਸ

06/21/2019 12:02:06 PM

ਚੇਨਈ— ਪਾਣੀ ਨੂੰ ਤਰਸ ਰਹੇ ਚੇਨਈ 'ਚ ਸਕੂਲ, ਦਫ਼ਤਰ, ਗੈਸਟ ਹਾਊਸ ਅਤੇ ਦੁਕਾਨਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਇੱਥੇ ਕੁਝ ਬਾਰਸ਼ ਹੋਈ ਤਾਂ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਪਈ। ਇਸ ਬਾਰਸ਼ ਨੂੰ ਲੋਕਾਂ ਨੇ ਕਿਸੇ ਤਿਉਹਾਰ ਦੀ ਤਰ੍ਹਾਂ ਮਨਾਇਆ ਅਤੇ ਬਾਰਸ਼ 'ਚ ਨਿਕਲ ਕੇ ਰੇਨ ਡਾਂਸ ਕੀਤਾ। ਲੋਕਾਂ ਨੇ ਆਪਣੇ ਕੰਮ ਬੰਦ ਕਰ ਦਿੱਤੇ ਅਤੇ ਘਰਾਂ ਦੀਆਂ ਛੱਤਾਂ ਤੋਂ ਲੈ ਕੇ ਸੜਕ ਤੱਕ ਬਾਰਸ਼ ਦਾ ਮਜ਼ਾ ਲੈਣ ਉਤਰ ਆਏ। ਸਕੂਲ 'ਚ ਬੱਚੇ ਕਲਾਸ ਰੂਮ ਦੇ ਬਾਹਰ ਨਿਕਲੇ ਤਾਂ ਔਰਤਾਂ ਵੀ ਆਪਣੇ ਸਾਰੇ ਕੰਮ ਛੱਡ ਕੇ ਬਾਰਸ਼ ਦਾ ਆਨੰਦ ਲੈਣ ਨਿਕਲ ਪਈਆਂ।

ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਲਗਾਤਾਰ 200 ਦਿਨਾਂ ਦੇ ਸੋਕੇ ਤੋਂ ਬਾਅਦ ਵੀਰਵਾਰ ਨੂੰ ਕੁਝ ਬਾਰਸ਼ ਹੋਈ। ਬਾਰਸ਼ ਦੀਆਂ ਇਹ ਬੂੰਦਾਂ ਲੋਕਾਂ ਨੂੰ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਲੱਗਦੀਆਂ। ਤੇਜ਼ ਧੁੱਪ, ਗਰਮੀ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਜਿਵੇਂ ਹੀ ਸ਼ਾਮ ਤਿੰਨ ਵਜੇ ਤੋਂ ਬਾਅਦ ਅਹਿਸਾਸ ਹੋਇਆ ਕਿ ਆਸਮਾਨ 'ਚ ਬੱਦਲ ਛਾ ਰਹੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਲੋਕ ਸੜਕਾਂ 'ਤੇ ਉਤਰ ਆਏ। ਲੋਕਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਬਾਰਸ਼ਾਂ ਦੀਆਂ ਬੂੰਦਾਂ ਨਾਲ ਵਗਣ ਲੱਗੇ।

ਇਕ ਮਿੰਟ ਦੇ ਅੰਦਰ ਹਜ਼ਾਰਾਂ ਟਵੀਟਸ ਟਵਿੱਟਰ 'ਤੇ ਛਾ ਗਏ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਬਾਰਸ਼ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਖੂਬ ਸ਼ੇਅਰ ਕੀਤੇ। ਟਵਿੱਟਰ 'ਤੇ ਚੇਨਈ ਰੇਨਜ਼ ਟਰੈਂਡ ਕਰਨ ਲੱਗਾ। ਲੋਕ ਆਪਣੇ ਘਰਾਂ ਦੇ ਬਾਹਰ ਨਿਕਲ ਕੇ ਬਾਰਸ਼ ਦਾ ਇਸ ਤਰ੍ਹਾਂ ਮਜ਼ਾ ਲੈ ਰਹੇ ਸਨ ਜਿਵੇਂ ਉਨ੍ਹਾਂ ਨੇ ਕਦੇ ਬਾਰਸ਼ ਨਾ ਦੇਖੀ ਹੋਵੇ।


DIsha

Content Editor

Related News