ਵਸੀਮ ਜ਼ਾਫਰ ਵਿਵਾਦ ''ਤੇ ਬੋਲੇ ਰਾਹੁਲ ਗਾਂਧੀ- ਹੁਣ ਕ੍ਰਿਕੇਟ ਵੀ ਨਫ਼ਰਤ ਦੀ ਲਪੇਟ ''ਚ ਆਇਆ

2/13/2021 3:57:30 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਨਫ਼ਰਤ ਨੂੰ ਇਸ ਕਦਰ ਆਮ ਕਰ ਦਿੱਤਾ ਗਿਆ ਹੈ ਕਿ ਹੁਣ ਕ੍ਰਿਕੇਟ ਵੀ ਇਸ ਦੀ ਲਪੇਟ 'ਚ ਆ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,''ਪਿਛਲੇ ਕੁਝ ਸਾਲਾਂ 'ਚ ਨਫ਼ਰਤ ਨੂੰ ਇਸ ਕਦਰ ਆਮ ਕਰ ਦਿੱਤਾ ਗਿਆ ਹੈ ਕਿ ਸਾਡਾ ਪਿਆਰਾ ਖੇਡ ਵੀ ਇਸ ਦੀ ਲਪੇਟ 'ਚ ਆ ਗਿਆ। ਭਾਰਤ ਸਾਡਾ ਸਾਰਿਆਂ ਦਾ ਹੈ। ਉਨ੍ਹਾਂ ਨੂੰ ਸਾਡੀ ਏਕਤਾ ਭੰਗ ਨਾ ਕਰਨ ਦਿਓ।'' ਕਾਂਗਰਸ ਨੇਤਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ, ਜਦੋਂ ਦਿੱਗਜ ਘਰੇਲੂ ਕ੍ਰਿਕੇਟ ਵਸੀਮ ਜ਼ਾਫਰ 'ਤੇ ਉਤਰਾਖੰਡ ਟੀਮ ਦਾ ਕੋਚ ਰਹਿੰਦੇ ਹੋਏ ਧਾਰਮਿਕ ਆਧਾਰ 'ਤੇ ਚੋਣ ਨੂੰ ਪਹਿਲ ਦੇਣ ਦਾ ਦੋਸ਼ ਲੱਗਾ ਹੈ।

PunjabKesariਜ਼ਾਫਰ ਨੇ ਚੋਣ 'ਚ ਦਖ਼ਲ ਅਤੇ ਚੋਣਕਰਤਾਵਾਂ ਅਤੇ ਉਤਰਾਖੰਡ ਕ੍ਰਿਕੇਟ ਸੰਘ ਦੇ ਸਕੱਤਰ ਦੇ ਪੱਖਪਾਤਪੂਰਨ ਰਵੱਈਏ ਨੂੰ ਲੈ ਕੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਦੋਸ਼ ਲੱਗਣ ਤੋਂ ਬਾਅਦ ਜ਼ਾਫਰ ਨੇ ਆਨਲਾਈਨ ਪ੍ਰੈੱਸ ਕਾਨਫਰੰਸ 'ਚ ਬੁੱਧਵਾਰ ਨੂੰ ਕਿਹਾ ਸੀ,''ਜੋ ਫਿਰਕੂ ਪਹਿਲੂ ਲਿਆਂਦਾ ਗਿਆ ਹੈ, ਉਹ ਦੁਖ਼ਦ ਹੈ।'' ਜ਼ਾਫਰ ਨੂੰ ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਦਾ ਸਮਰਥਨ ਮਿਲਿਆ ਹੈ, ਜੋ ਹੁਣ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਦੀ ਕ੍ਰਿਕੇਟ ਕਮੇਟੀ ਦੇ ਪ੍ਰਮੁੱਖ ਵੀ ਹਨ। ਇਸ ਤੋਂ ਇਲਾਵਾ ਸਾਬਕਾ ਭਾਰਤੀ ਖਿਡਾਰੀਆਂ ਇਰਫ਼ਾਨ ਪਠਾਨ ਅਤੇ ਮਨੋਜ ਤਿਵਾੜੀ ਅਤੇ ਮੁੰਬਈ ਦੇ ਸਾਬਕਾ ਬੱਲੇਬਾਜ਼ ਸ਼ਿਸ਼ਿਰ ਹੱਟਨਗਢੀ ਨੇ ਵੀ ਜ਼ਾਫਰ ਦਾ ਸਮਰਥਨ ਕੀਤਾ ਹੈ।


DIsha

Content Editor DIsha