ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਹਲਕੇ ''ਚ ਲਿਆ ਕੋਰਟ ਸੰਮਨ, ਵਾਰੰਟ ਜਾਰੀ

10/11/2019 8:31:27 PM

ਅਹਿਮਦਾਬਾਦ — ਕਾਂਗਰਸ ਦੇ ਰਾਸ਼ਟਰੀ ਬੁਲਾਰਾ ਰਣਦੀਪ ਸੁਰਜੇਵਾਲਾ ਦੀਆਂ ਮੁਸ਼ਕਿਲਾਂ ਵਧੀਆਂ ਨਜ਼ਰ ਆ ਰਹੀਆਂ ਹਨ। ਸੁਰਜੇਵਾਲਾ ਨੇ ਕੋਰਟ ਦੇ ਸੰਮਨ ਨੂੰ ਹਲਕੇ 'ਚ ਲਿਆ ਸੀ, ਜਿਸ ਤੋਂ ਬਾਅਦ ਅਹਿਮਦਾਬਾਦ ਦੀ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਕਾਂਗਰਸ ਬੁਲਾਰਾ ਖਿਲਾਫ ਗੁਜਰਾਤ 'ਚ ਮਾਣਹਾਨੀ ਦਾ ਮਾਮਲਾ ਚੱਲ ਰਿਹਾ ਹੈ, ਇਸੇ ਸਿਲਸਿਲੇ 'ਚ ਕੋਰਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਸੀ। ਰਣਦੀਪ ਸੁਰਜੇਵਾਲਾ ਨੇ ਕੋਰਟ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਕੋਰਟ 'ਚ ਪੇਸ਼ ਹੋਣਗੇ ਪਰ ਉਹ ਤੈਅ ਕੀਤੀ ਤਰੀਕ 'ਤੇ ਹਾਜ਼ਰ ਨਹੀਂ ਹੋ ਸਕੇ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਦੇ ਇਕ ਮਾਮਲੇ 'ਚ ਸੂਰਤ ਦੀ ਇਕ ਅਦਾਲਤ 'ਚ ਪੇਸ਼ ਹੋਏ। ਉਨ੍ਹਾਂ ਦੇ ਵਕੀਲ ਨੇ ਅਦਾਲਤ ਤੋਂ ਰਾਹੁਲ ਨੂੰ ਪੇਸ਼ੀ ਤੋਂ ਸਥਾਈ ਛੋਟ ਦੇਣ ਦੀ ਮੰਗ ਕੀਤੀ ਪਰ ਸੂਬੇ ਦੇ ਭਾਜਪਾ ਵਿਧਾਇਕ ਪੁਰਣੇਸ਼ ਮੋਦੀ ਨੇ ਇਸ ਦਾ ਵਿਰੋਧ ਕੀਤਾ। ਅਦਾਲਤ ਨੇ ਕਿਹਾ ਕਿ ਉਹ ਇਸ 'ਤੇ ਸੁਣਵਾਈ ਦੀ ਅਗਲੀ ਤਰੀਕ 10 ਦਸੰਬਰ ਨੂੰ ਫੈਸਲਾ ਦੇਵੇਗੀ। ਰਾਹੁਲ ਨੇ ਆਪਣੇ ਇਕ ਭਾਸ਼ਣ 'ਚ ਕਿਹਾ ਸੀ ਕਿ 'ਕਿਉਂ ਸਾਰੇ ਚੋਰਾਂ ਦੇ ਉਪ ਨਾਂ ਮੋਦੀ ਹੁੰਦੇ ਹਨ?' ਰਾਹੁਲ ਦੇ ਇਸ ਬਿਆਨ 'ਤੇ ਸੂਰਤ ਦੇ ਵਿਧਾਇਕ ਪੁਰਣੇਸ਼ ਨੇ ਮਾਮਲਾ ਦਰਜ ਕਰਵਾਇਆ ਸੀ। ਰਾਹੁਲ ਨੇ ਇਹ ਬਿਆਨ ਭਗੌੜੇ ਲਲਿਤ ਮੋਦੀ ਅਤੇ ਨੀਰਵ ਮੋਦੀ ਦੇ ਹਵਾਲੇ 'ਚ ਦਿੱਤਾ ਸੀ। ਕਾਂਗਰਸ ਨੇਤਾ ਨੂੰ ਇਕ ਹੋਰ ਮਾਣਹਾਨੀ ਮਾਮਲੇ 'ਚ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੀ ਅਦਾਲਤ ਸਾਹਮਣੇ ਪੇਸ਼ ਹੋਣਾ ਹੈ।


Inder Prajapati

Content Editor

Related News