ਵਕਫ ਬਿੱਲ ''ਤੇ ਜੇਪੀਸੀ ਵਿਚ ਕੌਣ-ਕੌਣ ਹੋਵੇਗਾ ਸ਼ਾਮਲ? ਕਿਰਨ ਰਿਜਿਜੂ ਨੇ ਦੱਸੇ ਨਾਂ
Friday, Aug 09, 2024 - 03:32 PM (IST)
ਨੈਸ਼ਨਲ ਡੈਸਕ : ਸੰਸਦੀ ਮਾਮਲਿਆਂ ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਇੱਕ ਦਿਨ ਪਹਿਲਾਂ ਲੋਕ ਸਭਾ ਵਿਚ ਵਕਫ਼ ਬਿੱਲ 2024 ਪੇਸ਼ ਕੀਤਾ ਸੀ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ ਮੁਸਲਿਮ ਵਿਰੋਧੀ ਦੱਸਿਆ ਸੀ। ਵਿਰੋਧੀ ਧਿਰ ਦੇ ਇਤਰਾਜ਼ ਅਤੇ ਭਾਰੀ ਵਿਰੋਧ ਦੇ ਵਿਚਕਾਰ, ਇਸ ਬਿੱਲ ਨੂੰ ਲੋਕ ਸਭਾ ਵਿੱਚ ਬਿਨਾਂ ਕਿਸੇ ਚਰਚਾ ਦੇ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜ ਦਿੱਤਾ ਗਿਆ।
ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਜਲਦੀ ਹੀ ਇਸ ਬਾਰੇ ਜੇਪੀਸੀ ਦਾ ਗਠਨ ਕੀਤਾ ਜਾਵੇਗਾ। ਹੁਣ ਇਸ ਸਬੰਧੀ ਜੇਪੀਸੀ ਦੇ 21 ਮੈਂਬਰਾਂ ਦੇ ਨਾਂ ਸਾਹਮਣੇ ਆਏ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ ਵਿੱਚ ਜੇਪੀਸੀ ਦੇ 21 ਮੈਂਬਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਕਿਰਨ ਰਿਜਿਜੂ ਨੇ ਕਿਹਾ ਕਿ 31 ਮੈਂਬਰਾਂ ਵਾਲੀ ਇਸ ਜੇਪੀਸੀ ਵਿੱਚ 21 ਮੈਂਬਰ ਲੋਕ ਸਭਾ ਅਤੇ 10 ਮੈਂਬਰ ਰਾਜ ਸਭਾ ਤੋਂ ਹੋਣਗੇ।
ਕਿਰਨ ਰਿਜਿਜੂ ਨੇ ਕਿਹਾ ਕਿ ਜੇਪੀਸੀ ਵਕਫ਼ ਬਿੱਲ 'ਤੇ ਆਪਣੀ ਰਿਪੋਰਟ ਅਗਲੇ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਆਖਰੀ ਦਿਨ ਪੇਸ਼ ਕਰੇਗੀ। ਉਨ੍ਹਾਂ ਲੋਕ ਸਭਾ ਦੇ 21 ਮੈਂਬਰਾਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ ਜਿਨ੍ਹਾਂ ਨੂੰ ਜੇਪੀਸੀ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਹੈ। ਨਾਮ ਸਾਹਮਣੇ ਆਉਣ ਤੋਂ ਬਾਅਦ, ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੇ ਜੇਪੀਸੀ ਵਿੱਚ ਐਨਕੇ ਪ੍ਰੇਮਚੰਦਰਨ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ।
ਵਕਫ਼ ਬਿੱਲ 'ਤੇ ਜੇਪੀਸੀ 'ਚ ਹੋਣਗੇ ਲੋਕ ਸਭਾ ਦੇ ਇਹ ਮੈਂਬਰ
1- ਜਗਦੰਬਿਕਾ ਪਾਲ
2- ਨਿਸ਼ੀਕਾਂਤ ਦੂਬੇ
3- ਤੇਜਸਵੀ ਸੂਰਿਆ
4- ਅਪਰਾਜਿਤਾ ਸਾਰੰਗੀ
5- ਸੰਜੇ ਜੈਸਵਾਲ
6- ਦਿਲੀਪ ਸੈਕੀਆ
7- ਅਭਿਜੀਤ ਗੰਗੋਪਾਧਿਆਏ
8- ਸ਼੍ਰੀਮਤੀ ਡੀਕੇ ਅਰੋੜਾ
9- ਗੌਰਵ ਗੋਗੋਈ
10- ਇਮਰਾਨ ਮਸੂਦ
11- ਮੁਹੰਮਦ ਜਾਵੇਦ
12- ਮੌਲਾਨਾ ਮੋਹੀਬੁੱਲਾ
13- ਕਲਿਆਣ ਬੈਨਰਜੀ
14- ਏ ਰਾਜਾ
15- ਐੱਲਐੱਸ ਦੇਵਰਾਯੁਲੂ
16- ਦਿਨੇਸ਼ਵਰ ਕਾਮਯਾਤ
17- ਅਰਵਿੰਦ ਸਾਵੰਤ
18- ਸੁਰੇਸ਼ ਗੋਪੀਨਾਥ
19- ਨਰੇਸ਼ ਗਣਪਤ ਮਾਸਕ
20- ਅਰੁਣ ਭਾਰਤੀ
21- ਅਸਦੁਦੀਨ ਓਵੈਸੀ