ਸਾਲਾਂ ਤੱਕ ਚਮਕਦੀਆਂ ਰਹਿਣਗੀਆਂ ਰਾਮ ਮੰਦਰ ਦੀਆਂ ਕੰਧਾਂ, ਵਰਤਿਆ ਜਾ ਰਿਹੈ ਇਹ ਤਰੀਕਾ

Saturday, Dec 23, 2023 - 01:11 PM (IST)

ਸਾਲਾਂ ਤੱਕ ਚਮਕਦੀਆਂ ਰਹਿਣਗੀਆਂ ਰਾਮ ਮੰਦਰ ਦੀਆਂ ਕੰਧਾਂ, ਵਰਤਿਆ ਜਾ ਰਿਹੈ ਇਹ ਤਰੀਕਾ

ਅਯੁੱਧਿਆ- ਰਾਮ ਨਗਰੀ ਅਯੁੱਧਿਆ ਵਿਚ ਬਣ ਰਿਹਾ ਰਾਮ ਮੰਦਰ 2024 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਮੰਦਰ ਦੀ ਉਸਾਰੀ ਨੂੰ ਲੈ ਕੇ ਹਰ ਕਿਸੇ ਨੂੰ ਲੰਮੇ ਸਮੇਂ ਤੋਂ ਉਡੀਕ ਹੈ। ਮੰਦਰ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। 22 ਜਨਵਰੀ 2024 ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਮੋਦੀ ਸਣੇ ਸੰਤ-ਮਹਾਤਮਾ ਵੀ ਪਹੁੰਚਣਗੇ। 

ਇਹ ਵੀ ਪੜ੍ਹੋ-  1 ਕਿਲੋ ਸੋਨਾ, 7 ਕਿਲੋ ਚਾਂਦੀ ਤੇ ਹੀਰਿਆਂ ਨਾਲ ਬਣੀਆਂ ਚਰਨ ਪਾਦੂਕਾਵਾਂ, ਰਾਮ ਮੰਦਰ 'ਚ ਹੋਣਗੀਆਂ ਸਥਾਪਤ

ਮੰਦਰ ਦੀ ਉਸਾਰੀ ਲਈ ਸੰਗਮਰਮਰ ਦੇ ਪੱਥਰ ਅਤੇ ਨੱਕਾਸ਼ੀ ਦਾ ਕੰਮ ਕੀਤਾ ਜਾ ਰਿਹਾ ਹੈ। ਪੱਥਰ ਅਤੇ ਫਰਸ਼ ਦੇ ਮਾਰਬਲ ਸਾਲਾਂ ਤੱਕ ਚਮਕਦੇ ਰਹਿਣਗੇ। ਇਸ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕਰ ਰਿਹਾ ਹੈ ਕਿ ਉਹ ਗੰਦਗੀ, ਮੀਂਹ ਦੇ ਪਾਣੀ, ਤੇਲ, ਚਾਹ ਆਦਿ ਤੋਂ ਪ੍ਰਭਾਵਿਤ ਨਾ ਹੋਣ। ਇਨ੍ਹਾਂ ਪੱਥਰਾਂ 'ਤੇ ਐਂਟੀ-ਸਟੇਨ ਕੈਮੀਕਲ ਦੀ ਕੋਟਿੰਗ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਸਿੰਘ ਦੁਆਰ ਤੋਂ ਹੋਈ ਹੈ, ਜੋ ਪੂਰੇ ਮੰਦਰ ਦੀਆਂ ਕੰਧਾਂ, ਫਰਸ਼, ਉੱਕਰੀਆਂ ਨਿਸ਼ਾਨੀਆਂ ਅਤੇ ਮੂਰਤੀਆਂ 'ਤੇ ਕੀਤੀ ਜਾਵੇਗੀ। ਮੰਦਰ ਦੇ ਗਰਭ ਗ੍ਰਹਿ ਦੀ ਸੰਪੂਰਨ ਕੋਟਿੰਗ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ-  ਬਜ਼ੁਰਗਾਂ ਲਈ ਵੱਡੀ ਖੁਸ਼ਖ਼ਬਰੀ, ਰਾਮ ਜਨਮ ਭੂਮੀ ਆਉਣ 'ਤੇ ਮਿਲੇਗੀ ਇਹ ਖ਼ਾਸ ਸਹੂਲਤ

ਦਰਅਸਲ ਮੀਂਹ ਦਾ ਪਾਣੀ ਪੱਥਰਾਂ ਦੇ ਜੋੜਾਂ ਰਾਹੀਂ ਕੰਧਾਂ 'ਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਕੰਧਾਂ 'ਤੇ ਮਾੜਾ ਅਸਰ ਪੈਂਦਾ ਹੈ। ਜੇਕਰ ਸੈਲਾਨੀ ਆਪਣੇ ਹੱਥਾਂ ਨਾਲ ਕੰਧਾਂ ਨੂੰ ਛੂਹਦੇ ਹਨ, ਤਾਂ ਕੰਧਾਂ ਦਾ ਰੰਗ ਫਿੱਕਾ ਹੋਣ ਦਾ ਖਤਰਾ ਹੈ। ਸੰਗਮਰਮਰ 'ਤੇ ਤੇਲ ਡਿੱਗਣ ਕਾਰਨ ਫਰਸ਼ ਦੇ ਖਰਾਬ ਹੋਣ ਦਾ ਖਤਰਾ ਹੈ। ਇਸ ਨੂੰ ਰੋਕਣ ਲਈ ਟਰੱਸਟ ਨੇ ਕੈਮੀਕਲ ਦੀ ਕੋਟਿੰਗ ਦੀ ਜ਼ਿੰਮੇਵਾਰੀ ਅਕੇਮੀ ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਹੈ।

ਕੋਟਿੰਗ ਦੇ ਕੰਮ 'ਚ ਲੱਗੇ 7 ਤੋਂ 8 ਮਜ਼ਦੂਰ

ਕੋਟਿੰਗ ਦੇ ਕੰਮ ਵਿਚ  7 ਤੋਂ 8 ਮਜ਼ਦੂਰ ਲੱਗੇ ਹੋਏ ਹਨ। ਇਸ ਕੰਮ ਵਿਚ ਲੱਗੇ ਸੰਦੀਪ ਨੇ ਦੱਸਿਆ ਕਿ ਵਰਤੇ ਜਾ ਰਹੇ ਕੈਮੀਕਲ ਦਾ ਨਾਂ ਐਕਮੀ ਫੇਰੋਲਾਈਟ ਸਟੇਨ ਸਟਾਪ ਲੋਟਸ ਅਤੇ ਹਾਈਡਰੋ ਰਿਪੈਲੈਂਟ ਹੈ। ਮੰਦਰ ਦੇ ਅਧਾਰ ਤੋਂ ਅੱਠ ਫੁੱਟ ਦੀ ਉਚਾਈ 'ਤੇ ਕਮਲ 'ਤੇ ਹਾਈਡ੍ਰੋ ਰਿਪੇਲੈਂਟ ਲਗਾਇਆ ਜਾ ਰਿਹਾ ਹੈ। ਇਹ ਸੰਗਮਰਮਰ ਦੇ ਫਰਸ਼ 'ਤੇ ਲਾਇਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News