69 ਨਾਗਰਿਕਾਂ ਦੀ ਰਿਹਾਈ ਦੀ ਉਡੀਕ ''ਚ ਭਾਰਤ, ਰੂਸ ਬੋਲਿਆ- ''ਅਪ੍ਰੈਲ ਤੋਂ ਹੀ ਬੰਦ ਹੈ ਫ਼ੌਜ ''ਚ ਭਾਰਤੀਆਂ ਦੀ ਭਰਤੀ''

Sunday, Aug 11, 2024 - 04:08 AM (IST)

69 ਨਾਗਰਿਕਾਂ ਦੀ ਰਿਹਾਈ ਦੀ ਉਡੀਕ ''ਚ ਭਾਰਤ, ਰੂਸ ਬੋਲਿਆ- ''ਅਪ੍ਰੈਲ ਤੋਂ ਹੀ ਬੰਦ ਹੈ ਫ਼ੌਜ ''ਚ ਭਾਰਤੀਆਂ ਦੀ ਭਰਤੀ''

ਨਵੀਂ ਦਿੱਲੀ : ਰੂਸੀ ਦੂਤਘਰ ਨੇ ਯੂਕ੍ਰੇਨ ਵਿਚ ਮਾਸਕੋ ਦੇ "ਵਿਸ਼ੇਸ਼ ਫੌਜੀ ਆਪ੍ਰੇਸ਼ਨ" ਦੌਰਾਨ ਭਾਰਤੀਆਂ ਦੀ ਮੌਤ ਹੋਣ ਦੀਆਂ "ਮੰਦਭਾਗੀ ਘਟਨਾਵਾਂ" 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਅਪ੍ਰੈਲ ਤੋਂ ਹੀ ਇਸ ਦੀਆਂ ਹਥਿਆਰਬੰਦ ਫ਼ੌਜਾਂ ਵਿਚ ਭਾਰਤੀਆਂ ਦੀ ਭਰਤੀ ਬੰਦ ਕਰ ਦਿੱਤੀ ਗਈ ਹੈ। ਇਕ ਬਿਆਨ ਵਿਚ ਦੂਤਘਰ ਨੇ ਕਿਹਾ ਕਿ ਮਾਸਕੋ ਅਤੇ ਨਵੀਂ ਦਿੱਲੀ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਤੁਰੰਤ "ਪਛਾਣ ਅਤੇ ਸੇਵਾ ਤੋਂ ਮੁਕਤੀ" ਲਈ ਨਜ਼ਦੀਕੀ ਤਾਲਮੇਲ ਵਿਚ ਕੰਮ ਕਰ ਰਹੇ ਹਨ, ਜੋ ਸਵੈ-ਇੱਛਾ ਨਾਲ ਇਕਰਾਰਨਾਮੇ 'ਤੇ ਫੌਜੀ ਸੇਵਾ ਵਿਚ ਸ਼ਾਮਲ ਹੋਏ ਹਨ ਅਤੇ ਹੁਣ ਘਰ ਪਰਤਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਸਹੁਰਿਆਂ ਨੇ ਨੂੰਹ 'ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ'ਤਾ, ਵਿਆਹ ਤੋਂ ਪਿੱਛੋਂ ਹੀ ਕਰ ਰਹੇ ਸਨ ਤੰਗ

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਰੂਸੀ ਰੱਖਿਆ ਮੰਤਰਾਲੇ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਫੌਜ ਵਿਚ ਭਰਤੀ ਕਰਨਾ ਬੰਦ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਕੁੱਲ 69 ਭਾਰਤੀ ਨਾਗਰਿਕ ਇਸ ਸਮੇਂ ਰੂਸੀ ਫੌਜ ਦੁਆਰਾ ਸੇਵਾ ਤੋਂ ਰਿਹਾਅ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਰੂਸੀ ਫੌਜ 'ਚ ਸੇਵਾ ਕਰਦੇ ਹੋਏ 8 ਭਾਰਤੀਆਂ ਦੀ ਮੌਤ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News