ਤਾਮਿਲਨਾਡੂ ''ਚ 6 ਅਪ੍ਰੈਲ ਨੂੰ ਹੋਣਗੀਆਂ ਚੋਣਾਂ, ਸਾਰੀਆਂ 232 ਸੀਟਾਂ ''ਤੇ ਪੈਣਗੀਆਂ ਵੋਟਾਂ
Friday, Feb 26, 2021 - 08:19 PM (IST)
ਚੇਨਈ - ਤਾਮਿਲਨਾਡੂ ਵਿੱਚ ਇੱਕ ਪੜਾਅ ਵਿੱਚ ਚੋਣਾਂ ਹੋਣਗੀਆਂ। ਸਾਰੀਆਂ ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇੱਥੇ ਦੀ 232 ਸੀਟਾਂ 'ਤੇ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਨੂੰ ਵੇਖਦੇ ਹੋਏ ਸਾਰੇ ਸੂਬਿਆਂ ਵਿੱਚ ਮਤਦਾਨ ਕੇਂਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਤਦਾਨ ਦਾ ਸਮਾਂ ਵੀ ਇੱਕ ਘੰਟਾ ਵਧਾਇਆ ਗਿਆ ਹੈ। ਕੋਰੋਨਾ ਨੂੰ ਵੇਖਦੇ ਹੋਏ ਸਾਰੇ ਚੋਣ ਅਧਿਕਾਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ।
ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸੁਨੀਲ ਅਰੋੜਾ ਨੇ ਕਿਹਾ ਕਿ ਤਾਮਿਲਨਾਡੂ ਵਿੱਚ 2016 ਵਿਧਾਨਸਭਾ ਚੋਣਾਂ ਵਿੱਚ 66,007 ਚੋਣ ਕੇਂਦਰ ਸਨ, 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 88,936 ਹੋਵੇਗੀ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
2016 ਵਿੱਚ ਏ.ਆਈ.ਡੀ.ਐੱਮ.ਕੇ. ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 136 ਸੀਟਾਂ 'ਤੇ ਆਪਣਾ ਝੰਡਾ ਲਹਿਰਾਇਆ ਸੀ। ਉਥੇ ਹੀ, ਡੀ.ਐੱਮ.ਕੇ. 98 ਸੀਟਾਂ 'ਤੇ ਸਿਮਟ ਗਈ ਸੀ। ਇਸ ਵਾਰ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਤਾਮਿਲਨਾਡੂ ਦੀ ਸਿਆਸਤ ਕਾਫ਼ੀ ਬਦਲ ਗਈ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਅਸਾਮ ਵਿਧਾਨਸਭਾ ਚੋਣਾਂ 3 ਪੜਾਅਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦਾ ਮਤਦਾਨ 27 ਮਾਰਚ, ਦੂਜੇ ਪੜਾਅ ਦਾ ਮਤਦਾਨ 1 ਅਪ੍ਰੈਲ ਅਤੇ ਤੀਸਰੇ ਪੜਾਅ ਦਾ ਮਤਦਾਨ 6 ਅਪ੍ਰੈਲ ਨੂੰ ਹੋਵੇਗਾ। ਮਤਗਣਨਾ 2 ਮਈ ਨੂੰ ਹੋਵੇਗੀ।
ਕੇਰਲ ਵਿਧਾਨਸਭਾ ਚੋਣਾਂ 6 ਅਪ੍ਰੈਲ ਨੂੰ ਹੋਣਗੇ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਤਾਮਿਲਨਾਡੂ ਵਿਧਾਨਸਭਾ ਚੋਣਾਂ 6 ਅਪ੍ਰੈਲ ਨੂੰ ਹੋਣਗੀਆਂ। ਇਸੇ ਤਰ੍ਹਾਂ ਪੁਡੂਚੇਰੀ ਵਿੱਚ ਚੋਣਾਂ 6 ਅਪ੍ਰੈਲ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
ਬੰਗਾਲ ਵਿੱਚ 8 ਪੜਾਵਾਂ ਵਿੱਚ ਚੋਣਾਂ ਹੋਣਗੀਆਂ ਪਹਿਲਾਂ ਪੜਾਅ ਦੀ ਚੋਣ 27 ਮਾਰਚ, ਦੂਜੇ ਪੜਾਅ ਦੀ 1 ਅਪ੍ਰੈਲ, ਤੀਸਰੇ ਦੀ 6 ਅਪ੍ਰੈਲ, ਚੌਥੇਂ ਦੀ 10 ਅਪ੍ਰੈਲ, ਪੰਜਵੇਂ ਦੀ 17 ਅਪ੍ਰੈਲ, ਛੇਵੇਂ ਦੀ 22 ਅਪ੍ਰੈਲ, ਸੱਤਵੇਂ ਦੀ 26 ਅਪ੍ਰੈਲ ਅਤੇ ਆਖਰੀ ਪੜਾਅ ਦੀ ਚੋਣ 29 ਅਪ੍ਰੈਲ ਨੂੰ ਹੋਵੇਗੀ।