ਪਣਜੀ ਵਿਧਾਨਸਭਾ ਉਪਚੋਣ ਲਈ ਵੋਟਿੰਗ ਸ਼ੁਰੂ

05/19/2019 10:13:53 AM

ਪਣਜੀ—ਗੋਆ ਦੀ ਰਾਜਧਾਨੀ ਪਣਜੀ 'ਚ ਵਿਧਾਨ ਸਭਾ ਲਈ ਅੱਜ ਭਾਵ ਐਤਵਾਰ ਨੂੰ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸੀਟ 'ਤੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਉਪ ਚੋਣ ਕਰਵਾਉਣ ਦੀ ਜ਼ਰੂਰਤ ਪਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ। ਇਸ ਵਿਧਾਨ ਸਭਾ ਸੀਟ 'ਤੇ  22,482 ਵੋਟਰ ਖੇਤਰ ਦੇ 30 ਪੋਲਿੰਗ ਕੇਂਦਰਾਂ 'ਤੇ ਆਪਣੀਆਂ ਵੋਟਾਂ ਪਾਉਣਗੇ। ਦੱਸ ਦੇਈਏ ਕਿ ਪਾਰੀਕਰ ਦਾ 17 ਮਾਰਚ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ 1994 ਤੋਂ ਲੈ ਕੇ ਲਗਭਗ ਢਾਈ ਦਹਾਕੇ ਤੱਕ ਚੋਣ ਖੇਤਰ ਦੀ ਪ੍ਰਤੀਨਿਧਤਾ ਕੀਤੀ ਹੈ। ਇਸ ਉਪ ਚੋਣ 'ਚ ਦੋ ਆਜ਼ਾਦ ਸਮੇਤ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਭਾਜਪਾ ਨੇ ਸਿਥਾਰਥ ਕੁੰਕੋਲੀਨੇਕਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦਕਿ ਪਾਰੀਕਰ ਨੂੰ 2014 ਤੋਂ 2017 ਵਿਚਾਲੇ ਰੱਖਿਆ ਮੰਤਰੀ ਬਣਾਇਆ ਗਿਆ ਸੀ ਤਾਂ ਉਸ ਸਮੇਂ ਕੁੰਕੋਲੀਨੇਕਰ ਨੇ ਪਣਜੀ ਸੀਟ ਤੋਂ 2 ਵਾਰ ਚੋਣ ਜਿੱਤੀ ਸੀ। ਕਾਂਗਰਸ ਦੇ ਸਾਬਕਾ ਮੰਤਰੀ ਐਟਾਨਾਸੋ ਮੋਨਸੇਰੇਟ ਨੂੰ ਟਿਕਟ ਦਿੱਤਾ ਗਿਆ ਹੈ। ਸਾਲ 2017 ਦੀਆਂ ਲੋਕ ਸਭਾ ਚੋਣਾਂ 'ਚ ਕੁੰਕੋਲੀਨੇਕਰ ਨੇ ਮੋਨਸੇਰੇਟ ਨੂੰ 1500 ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ। ਮੋਨਸੇਰੇਟ ਨੇ ਆਜ਼ਾਦ ਚੋਣ ਲੜੀ ਸੀ। ਗੋਆ ਆਰ. ਐੱਸ. ਐੱਸ. ਦੇ ਸਾਬਕਾ ਮੁੱਖੀ ਸੁਭਾਸ਼ ਬੇਗਿੰਲਕਰ ਗੋਆ ਸੁਰੱਖਿਆ ਮੰਚ (ਜੀ. ਐੱਸ. ਐੱਮ) ਦੇ ਟਿਕਟ 'ਤੇ ਪਹਿਲਾਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਵਾਲਮਿਕੀ ਨਾਇਕ 'ਤੇ ਭਰੋਸਾ ਜਤਾਇਆ ਹੈ, ਜੋ ਸਾਲ 2017 ਦਾ ਚੋਣ ਪਣਜੀ ਤੋਂ ਹਾਰ ਗਏ ਸੀ। ਇਨ੍ਹਾਂ ਤੋਂ ਇਲਾਵਾ ਦੀਲੀਪ ਘਾੜੀ ਅਤੇ ਵਿਜੇ ਮੋਰੇ ਆਜ਼ਾਦ ਚੋਣ ਮੈਦਾਨ 'ਚ ਹਨ। ਜਦੋਂ ਵੋਟਿੰਗ ਸ਼ੁਰੂ ਹੋਈ ਤਾਂ ਪੋਲਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਨਹੀਂ ਦੇਖੀਆਂ ਗਈਆਂ। ਇਨ੍ਹਾਂ ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।


Iqbalkaur

Content Editor

Related News