ਯੂ.ਪੀ. ਪੰਚਾਇਤੀ ਚੋਣਾਂ ਲਈ 12 ਜੂਨ ਨੂੰ ਹੋਵੇਗੀ ਵੋਟਿੰਗ, 14 ਨੂੰ ਆਵੇਗਾ ਨਤੀਜਾ

Thursday, Jun 03, 2021 - 03:59 AM (IST)

ਯੂ.ਪੀ. ਪੰਚਾਇਤੀ ਚੋਣਾਂ ਲਈ 12 ਜੂਨ ਨੂੰ ਹੋਵੇਗੀ ਵੋਟਿੰਗ, 14 ਨੂੰ ਆਵੇਗਾ ਨਤੀਜਾ

ਲਖਨਊ - ਪੰਚਾਇਤ ਅਤੇ ਨਗਰ ਨਿਗਮ ਚੋਣਾਂ ਵਿੱਚ ਖਾਲੀ ਪਈਆਂ 14,796 ਅਸਾਮੀਆਂ 'ਤੇ ਚੋਣਾਂ 12 ਜੂਨ ਨੂੰ ਹੋਣਗੀਆਂ। ਦੋ ਜ਼ਿਲ੍ਹਾ ਪੰਚਾਇਤ, 54 ਮੈਂਬਰ ਪੰਚਾਇਤ, 28 ਪ੍ਰਧਾਨ ਗ੍ਰਾਮ ਪੰਚਾਇਤ ਅਤੇ 14712 ਗ੍ਰਾਮ ਪੰਚਾਇਤਾਂ 'ਤੇ ਚੋਣਾਂ ਹੋਣਗੀਆਂ। ਇਸ ਦੇ ਲਈ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੋਣ ਕਮਿਸ਼ਨ ਮੁਤਾਬਕ, ਖਾਲੀ ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਹੋਵੇਗੀ। ਫਿਰ 12 ਜੂਨ ਨੂੰ ਵੋਟਿੰਗ ਅਤੇ 14 ਜੂਨ ਨੂੰ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।

ਦੱਸ ਦਈਏ ਕਿ ਯੂ.ਪੀ. ਪੰਚਾਇਤੀ ਚੋਣਾਂ ਚਾਰ ਪੜਾਅਵਾਂ ਵਿੱਚ ਪੂਰਾ ਹੋਇਆ ਸੀ ਅਤੇ 2 ਮਈ ਨੂੰ ਨਤੀਜੇ ਆਏ ਸਨ। ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ 58,176 ਗ੍ਰਾਮ ਪ੍ਰਧਾਨ ਅਤੇ 7,31,813 ਲੱਖ ਗ੍ਰਾਮ ਪੰਚਾਇਤ ਮੈਂਬਰ ਚੁਣੇ ਗਏ ਹਨ। ਇਸ ਸਮੇਂ ਗ੍ਰਾਮ ਪੰਚਾਇਤ ਦੀਆਂ ਕਰੀਬ 10 ਹਜ਼ਾਰ ਅਸਾਮੀਆਂ ਖਾਲੀ ਹਨ।

ਬੀਜੇਪੀ ਤੋਂ ਲੈ ਕੇ ਸਪਾ, ਕਾਂਗਰਸ ਅਤੇ ਬਸਪਾ ਨੇ ਅਧਿਕਾਰਿਕ ਰੂਪ ਨਾਲ ਪੰਚਾਇਤੀ ਚੋਣਾਂ ਵਿੱਚ ਸਿਰਫ ਜ਼ਿਲ੍ਹਾ ਪੰਚਾਇਤ ਵਿੱਚ ਆਪਣੇ ਉਮੀਦਵਾਰ ਉਤਾਰੇ ਸਨ। ਸੂਬੇ ਦੇ ਕੁਲ 3050 ਜ਼ਿਲ੍ਹਾ ਪੰਚਾਇਤ ਮੈਬਰਾਂ ਵਿੱਚੋਂ 690 ਬੀਜੇਪੀ ਸਹਿਯੋਗੀ ਉਮੀਦਵਾਰ ਨੂੰ ਹੀ ਜਿੱਤ ਮਿਲ ਸਕੀ। ਉਥੇ ਹੀ, ਸਮਾਜਵਾਦੀ ਪਾਰਟੀ ਸਹਿਯੋਗੀ ਉਮੀਦਵਾਰਾਂ ਨੂੰ ਇਕੱਲੇ 747 ਸੀਟਾਂ 'ਤੇ ਜਿੱਤ ਮਿਲੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News