ਭਾਜਪਾ ਜਾਂ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ''ਅਰਾਜਕਤਾ ਅਤੇ ਪਿਛੜਾਪਣ'' : ਓਵੈਸੀ
Wednesday, Nov 01, 2023 - 01:10 PM (IST)
ਹੈਦਰਾਬਾਦ (ਭਾਸ਼ਾ)- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਜਾਂ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਅਰਾਜਕਤਾ ਅਤੇ ਪਿਛੜੇਪਣ ਲਈ ਵੋਟਿੰਗ ਕਰਨਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਸ਼ਾਸਿਤ ਰਾਜਾਂ 'ਚ ਕਰਫਿਊ ਅਤੇ ਇੰਟਰਨੈੱਟ 'ਤੇ ਰੋਕ ਦੀਆਂ ਘਟਨਾਵਾਂ ਇੰਨੀਆਂ ਵੱਧ ਹੁੰਦੀਆਂ ਹਨ ਕਿ ਲੋਕ ਨਾ ਤਾਂ ਕੰਮ 'ਤੇ ਜਾ ਸਕਦੇ ਹਨ ਅਤੇ ਨਾ ਹੀ ਘਰੋਂ ਕੰਮ ਕਰ ਸਕਦੇ ਹਨ।
ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ,''ਭਾਜਪਾ ਅਤੇ ਕਾਂਗਰਸ ਸ਼ਾਸਿਤ ਰਾਜਾਂ 'ਚ ਕਰਫਿਊ ਅਤੇ ਇੰਟਰਨੈੱਟ 'ਤੇ ਰੋਕ ਦੀਆਂ ਘਟਨਾਵਾਂ ਇੰਨੀ ਵਾਰ ਹੁੰਦੀਆਂ ਹਨ ਕਿ ਤੁਸੀਂ ਨਾ ਤਾਂ ਕੰਮ 'ਤੇ ਜਾ ਸਕਦੇ ਹੋ ਅਤੇ ਨਾ ਹੀ ਘਰੋਂ ਕੰਮ ਕਰ ਸਕਦੇ ਹੋ। ਭਾਜਪਾ-ਕਾਂਗਰਸ ਲਈ ਵੋਟ ਅਰਾਜਕਤਾ ਅਤੇ ਪਿਛੜੇਪਣ ਲਈ ਵੋਟ ਹੈ।'' ਉਨ੍ਹਾਂ ਇਹ ਵੀ ਕਿਹਾ ਕਿ ਇੰਟਨੈੱਟ ਕੈਨਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ 'ਚ ਤੇਲੰਗਾਨਾ ਦੇਸ਼ 'ਚ ਸਿਖ਼ਰ 'ਤੇ ਹੈ ਅਤੇ ਸ਼ਾਂਤੀਪੂਰਨ ਮਾਹੌਲ ਨੇ ਰਾਜ 'ਚ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦੀ ਸਿਰਜਣਾ ਕੀਤੀ ਹੈ। ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8