ਚੋਣ ਕਮਿਸ਼ਨ ਨੂੰ ਵੋਟਰ ਸੂਚੀ ''ਚ ਬੇਨਿਯਮੀਆਂ ਦੀ ਕਰਨੀ ਚਾਹੀਦੀ ਹੈ ਜਾਂਚ : ਨਿਤਿਨ ਗਡਕਰੀ
Wednesday, Nov 20, 2024 - 02:38 PM (IST)
ਮੁੰਬਈ (ਭਾਸ਼ਾ)- ਵੋਟਰ ਸੂਚੀ 'ਚ ਨਾਂ ਜੋੜਨ 'ਚ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਤੋਂ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ 'ਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਬੁੱਧਵਾਰ ਸਵੇਰੇ 7 ਵਜੇ ਤੋਂ ਜਾਰੀ ਹੈ। ਗਡਕਰੀ ਨੇ ਰਾਜ ਦੇ ਵਿਦਰਭ ਖੇਤਰ 'ਚ ਸਥਿਤ ਨਾਗਪੁਰ ਸ਼ਹਿਰ 'ਚ ਵੋਟਿੰਗ ਕੀਤੀ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਨਾਗਪੁਰ 'ਚ ਗਡਕਰੀ ਨੂੰ ਕਿਹਾ,''ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਜਿਹੇ ਕੁਝ ਲੋਕਾਂ ਦੇ ਨਾਂ ਅਜੇ ਵੀ ਵੋਟਰ ਸੂਚੀ 'ਚ ਹਨ, ਜਦੋਂ ਕਿ ਜਿਹੜੇ ਲੋਕਾਂ ਨੇ ਨਾਮਜ਼ਦਗੀ ਲਈ ਫਾਰਮ ਭਰਿਆ ਹੈ, ਉਨ੍ਹਾਂ ਦੇ ਨਾਂ ਨਹੀਂ ਹੈ। ਚੋਣ ਕਮਿਸ਼ਨ ਨੂੰ ਇਸ 'ਤੇ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਅਤੇ ਵੋਟਰ ਸੂਚੀ 'ਚ ਨਾਂ ਸ਼ਾਮਲ ਕਰਨ ਦੇ ਆਪਣੇ ਤਰੀਕਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਣਾਲੀ ਕਈ ਲੋਕਾਂ ਨੂੰ ਨਿਰਾਸ਼ ਕਰ ਰਹੀ ਹੈ। ਉਨ੍ਹਾਂ ਕਿਹਾ,''ਇਹ ਪ੍ਰਣਾਲੀ ਉੱਚਿਤ ਨਹੀਂ ਹੈ ਅਤੇ ਕਈ ਲੋਕਾਂ ਨੇ ਮੇਰੇ ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਕਮਿਸ਼ਨ ਨੂੰ ਇਸ ਪ੍ਰਕਿਰਿਆ ਨੂੰ ਪੁਖਤਾ ਬਣਾਉਣਾ ਚਾਹੀਦਾ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਉੱਚਿਤ ਮੌਕਾ ਮਿਲੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8