ਹੁਣ Voter ID ਵੀ ਹੋਵੇਗੀ Aadhar ਨਾਲ ਲਿੰਕ
Sunday, Mar 16, 2025 - 10:03 AM (IST)

ਨਵੀਂ ਦਿੱਲੀ- ਦੇਸ਼ 'ਚ ਜਲਦ ਹੀ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵੋਟਰ ਪਛਾਣ-ਪੱਤਰ (ਈ.ਪੀ.ਆਈ.ਸੀ.) ’ਤੇ ਕੇਂਦਰੀ ਗ੍ਰਹਿ ਮੰਤਰਾਲਾ, ਕਾਨੂੰਨ ਅਤੇ ਨਿਆਂ ਮੰਤਰਾਲਾ ਅਤੇ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨਾਲ ਅਗਲੇ ਹਫਤੇ ਇਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਹਰੇਕ ਈ.ਪੀ.ਆਈ.ਸੀ. ਲਈ ਵੱਖਰੇ ਅੰਕ ਰੱਖਣ ਅਤੇ ਈ.ਪੀ.ਆਈ.ਸੀ. ਨੂੰ ਆਧਾਰ ਕਾਰਡ ਨਾਲ ਜੋੜਨ ਦੇ ਮੁੱਦੇ ’ਤੇ ਚਰਚਾ ਹੋ ਸਕਦੀ ਹੈ। ਇਹ ਚਰਚਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਇਸ 'ਤੇ ਰਾਜਨੀਤਕ ਬਹਿਸ ਛਿੜੀ ਹੋਈ ਹੈ, ਖ਼ਾਸ ਕਰ ਕੇ ਪੱਛਮੀ ਬੰਗਾਲ 'ਚ ਵੋਟਰ ਆਈ.ਡੀ. ਦੀ ਡੁਪਲੀਕੇਟ ਐਂਟਰੀ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੀਆਂ ਚਿੰਤਾਵਾਂ ਤੋਂ ਬਾਅਦ। ਚੋਣ ਕਮਿਸ਼ਨ ਨੇ ਅਗਲੇ ਤਿੰਨ ਮਹੀਨਿਆਂ 'ਚ ਡੁਪਲੀਕੇਟ ਵੋਟਰ ਐਂਟਰੀ ਹਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਚੋਣ ਕਮਿਸ਼ਨ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਸ਼੍ਰੀ ਕੁਮਾਰ ਕੇਂਦਰੀ ਗ੍ਰਹਿ ਸਕੱਤਰ, ਕਾਨੂੰਨ ਅਤੇ ਨਿਆਂ ਮੰਤਰਾਲਾ ਵਿਚ ਵਿਧਾਨਕ ਵਿਭਾਗ ਦੇ ਸਕੱਤਰ ਅਤੇ ਯੂ. ਆਈ. ਡੀ. ਏ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਾਲ ਇਸ ਵਿਸ਼ੇ ’ਚ ਇਕ ਮੀਟਿੰਗ ਕਰ ਕੇ ਚਰਚਾ ਕਰਨਾ ਚਾਹੁੰਦੇ ਹਨ। ਇਹ ਮੀਟਿੰਗ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ’ਤੇ ਮੰਗਲਵਾਰ (18 ਮਾਰਚ) ਨੂੰ ਹੋ ਸਕਦੀ ਹੈ। ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਜੋੜਣ ਦੇ ਕਈ ਫਾਇਦੇ ਹੋ ਸਕਦੇ ਹਨ। ਜਿਵੇਂ ਇਸ ਨਾਲ ਫਰਜ਼ੀ ਵੋਟਿੰਗ ਰੁਕ ਸਕਦੀ ਹੈ। ਇਕ ਵਿਅਕਤੀ ਦੇ ਇਕ ਤੋਂ ਜ਼ਿਆਦਾ ਜਗ੍ਹਾ ਵੋਟ ਪਾਉਣ ਦੀ ਸੰਭਾਵਨਾ ਘੱਟ ਹੋ ਜਾਵੇਗੀ। ਵੋਟਰ ਲਿਸਟ 'ਚ ਇਕ ਹੀ ਵਿਅਕਤੀ ਦਾ ਨਾਂ ਕਈ ਵਾਰ ਹੋਣ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਚੋਣ ਪ੍ਰਕਿਰਿਆ ਹੋਰ ਪਾਰਦਰਸ਼ੀ ਹੋਵੇਗੀ। ਹਾਲਾਂਕਿ ਕੁਝ ਲੋਕ ਇਸ ਕਦਮ 'ਤੇ ਪ੍ਰਾਇਵੇਸੀ ਦੀ ਚਿੰਤਾ ਵੀ ਜਤਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8