ਗੋਆ ਦਾ ਭਵਿੱਖ ਸੰਵਾਰਨਾ ਹੈ ਤਾਂ ਇਸ ਵਾਰ ‘ਆਪ’ ਨੂੰ ਪਾਓ ਵੋਟ: ਕੇਜਰੀਵਾਲ

02/03/2022 3:40:45 PM

ਪਣਜੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਯਾਨੀ ਕਿ ਅੱਜ ਗੋਆ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਪੱਖ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਗੋਆ ਦਾ ਭਵਿੱਖ ਸੰਵਾਰਨਾ ਹੈ ਤਾਂ ‘ਆਪ’ ਪਾਰਟੀ ਨੂੰ ਵੋਟ ਪਾਓ। ਦੱਸ ਦੇਈਏ ਕਿ ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ’ਤੇ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ। ‘ਆਪ’ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਹੈ। 

ਇਹ ਵੀ ਪੜ੍ਹੋ- ਹੁਣ ਤਾਂ ਉੱਤਰ ਪ੍ਰਦੇਸ਼ ਨੂੰ ਸਪਾ ਤੇ ਬਸਪਾ ਤੋਂ ਕਰਨਾ ਹੈ ਮੁਕਤ : ਕੇਸ਼ਵ ਪ੍ਰਸਾਦ

 

ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਿਤ ਕਰਨ ਆਇਆ ਹਾਂ, ਜੋ ਭਾਜਪਾ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੇ ਸਮਰਥਕ ਜਾਂ ਵਰਕਰ ਹਨ। ਮੈਂ ਤੁਹਾਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਨਹੀਂ ਕਹਿ ਰਿਹਾ। ਤੁਸੀਂ ਆਪਣੀ ਪਾਰਟੀ ਵਿਚ ਬਣੇ ਰਹਿ ਸਕਦੇ ਹੋ ਪਰ ਆਪਣੀ ਖ਼ੁਦ ਦੀ ਲੜਾਈ, ਗੋਆ ਦੇ ਭਵਿੱਖ ਅਤੇ ਆਪਣੇ ਪਰਿਵਾਰ ਦੇ ਭਵਿੱਖ ਲਈ ਇਸ ਵਾਰ ‘ਆਪ’ ਨੂੰ ਵੋਟ ਪਾਓ। 

ਇਹ ਵੀ ਪੜ੍ਹੋ- ਅਜਬ ਸੰਜੋਗ! ਇਕ ਹੀ ਦਿਨ ਵਿਆਹ, ਇਕੱਠਿਆਂ ਆਈ ਮੌਤ, ਦੋ ਭਰਾਵਾਂ ਦੇ ਪਿਆਰ ਦੀ ਲੋਕ ਦਿੰਦੇ ਹਨ ਮਿਸਾਲਾਂ

ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਗੋਆ ’ਚ ਪਿਛਲੇ 15 ਸਾਲਾਂ ਤੋਂ ਸੱਤਾ ਵਿਚ ਹੈ ਪਰ ਉਸ ਨੇ ਸੂਬੇ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ‘ਆਪ’ ਲਈ ਵੋਟ ਪਾਓ ਅਤੇ ਤੁਹਾਨੂੰ ਸੂਬੇ ’ਚ ਬਦਲਾਅ ਨਜ਼ਰ ਆਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਗੋਆ ’ਚ ਜੇਕਰ ‘ਆਪ’ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦੇ ਹਰ ਪਰਿਵਾਰ ਨੂੰ ਅਗਲੇ 5 ਸਾਲਾਂ ਵਿਚ ਵੱਖ-ਵੱਖ ਲੋਕ ਕਲਿਆਣਕਾਰੀ ਪਹਿਲੂਆਂ ਜ਼ਰੀਏ 10 ਲੱਖ ਰੁਪਏ ਤੱਕ ਦਾ ਆਰਥਿਕ ਲਾਭ ਮਿਲੇਗਾ।

ਇਹ ਵੀ ਪੜ੍ਹੋ- ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ


Tanu

Content Editor

Related News