ਜੰਮੂ-ਕਸ਼ਮੀਰ ’ਚ ਬਣ ਰਿਹੈ ਜਵਾਲਾਮੁਖੀ, ਜਦੋਂ ਫਟੇਗਾ ਤਾਂ ਪਤਾ ਨਹੀਂ ਕੀ ਹਾਲਾਤ ਹੋਣਗੇ : ਅਬਦੁੱਲਾ
Wednesday, Oct 27, 2021 - 10:22 AM (IST)

ਜੰਮੂ (ਭਾਸ਼ਾ)– ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਜੰਮੂ-ਕਸ਼ਮੀਰ ਜਵਾਲਾਮੁਖੀ ਬਣ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਡਰ ਜ਼ਾਹਿਰ ਕੀਤਾ ਕਿ ਜਦੋਂ ਇਹ ਫਟੇਗਾ ਤਾਂ ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋਣਗੇ। ਅਬਦੁੱਲਾ ਨੇ ਪੁੰਛ ਦੇ ਸੂਰਨਕੋਟ ਵਿਚ ਜਨਸਭਾ ਵਿਚ ਕਿਹਾ,‘‘ਜਿਨ੍ਹਾਂ ਨੇ ਜਿੱਤ ਦਾ ਜਸ਼ਨ ਮਨਾਇਆ, ਉਨ੍ਹਾਂ ਦਾ ਪਾਕਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਭਾਜਪਾ ਨੂੰ ਭੜਕਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਉਹ ਨੌਜਵਾਨ ਸਨ ਅਤੇ ਭਾਜਪਾ ਨੂੰ ਇਸ ਨੂੰ ਅੱਖਾਂ ਖੋਲ੍ਹਣ ਵਾਲੇ ਸਬਕ ਦੇ ਤੌਰ ’ਤੇ ਵੇਖਣਾ ਚਾਹੀਦਾ ਹੈ।’’ ਅਬਦੁੱਲਾ ਨੇ ਕਿਹਾ ਕਿ ਭਾਜਪਾ ਦਾਅਵਾ ਕਰਦੀ ਹੈ ਕਿ ਇਕ ਨਵਾਂ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਅੱਤਵਾਦ ਖਤਮ ਹੋ ਗਿਆ ਹੈ ਪਰ ਸਥਿਤੀ ਵੱਖਰੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ’ਤੇ ਲੋਕਲ ਸਾਮਾਨ ਖਰੀਦੋ, ਕਿਸੇ ਗਰੀਬ ਦੇ ਘਰ ਆਏਗੀ ਰੌਸ਼ਨੀ: PM ਮੋਦੀ
ਉਨ੍ਹਾਂ ਕਿਹਾ ਕਿ ਸ਼ਾਹ ਨੇ ਧਾਰਾ-370 ਤਹਿਤ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਅਤੇ ਐਤਵਾਰ ਨੂੰ ਪਾਕਿਸਤਾਨ ਦੀ ਕ੍ਰਿਕਟ ਵਿਚ ਜਿੱਤ ਤੋਂ ਬਾਅਦ ਜਸ਼ਨ ਦੇ ਵੀ ਗਵਾਹ ਬਣੇ। ਅਬਦੁੱਲਾ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਗੱਲਬਾਤ ਲਈ ਉਨ੍ਹਾਂ ਵਲੋਂ ਕੀਤੀ ਜਾ ਰਹੀ ਵਕਾਲਤ ਦਾ ਵੀ ਬਚਾਅ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ’ਚ ਚੰਗੀ ਭਾਵਨਾ ਅਤੇ ਉਪ-ਮਹਾਦੀਪ ਵਿਚ ਸ਼ਾਂਤੀ ਤੇ ਵਿਕਾਸ ਦੇ ਵਿਆਪਕ ਹਿੱਤ ਵਿਚ ਰੱਬ ਅੱਗੇ ਪ੍ਰਾਰਥਨਾ ਕਰਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਆਪਣੇ ਮਾਲੀਏ ਦਾ ਇਕ ਵੱਡਾ ਹਿੱਸਾ ਜੰਗ ਦੀ ਤਿਆਰੀ ’ਚ ਖਰਚ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਗਰੀਬ ਲੋਕਾਂ ’ਤੇ ਅਸਰ ਪੈਂਦਾ ਹੈ। ਉਨ੍ਹਾਂ ਦੀ ਰਾਏ ’ਚ ਦੋਹਾਂ ਦੇਸ਼ਾਂ ਵਿਚ ਸਿਆਸੀ ਪਾਰਟੀਆਂ ਕਸ਼ਮੀਰ ਦੇ ਨਾਂ ’ਤੇ ਚੋਣਾਂ ਜਿੱਤ ਰਹੀਆਂ ਹਨ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ, ਪੰਜਾਬ ਦੇ ਕਿਸਾਨਾਂ ਲਈ CM ਚੰਨੀ ਅੱਗੇ ਰੱਖ ਦਿੱਤੀ ਵੱਡੀ ਮੰਗ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ