ਰੇਲਵੇ ਦੇ ਇਤਿਹਾਸ ''ਚ ਪਹਿਲੀ ਵਾਰ CEO ਦਾ ਅਹੁਦਾ ਬਣਾਇਆ ਗਿਆ, ਵੀ.ਕੇ. ਯਾਦਵ ਨੂੰ ਮਿਲੀ ਜ਼ਿੰਮੇਦਾਰੀ

09/03/2020 1:56:34 AM

ਨਵੀਂ ਦਿੱਲੀ - ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੂੰ ਬੋਰਡ ਦਾ ਸੀ.ਈ.ਓ. ਵੀ ਬਣਾਇਆ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਮਾਮਲਿਆਂ ਦੀ ਕਮੇਟੀ ਨੇ ਇਸ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਸੀ.ਈ.ਓ. ਦਾ ਅਹੁਦਾ ਬਣਾਇਆ ਗਿਆ ਹੈ। ਯਾਦਵ ਚੇਅਰਮੈਨ ਅਤੇ ਸੀ.ਈ.ਓ. ਦੋਵੇਂ ਅਹੁਦੇ ਸੰਭਾਲਣਗੇ।

ਯਾਦਵ ਨੂੰ ਜਿੱਥੇ ਰੇਲਵੇ ਬੋਰਡ ਦਾ ਚੇਅਰਮੈਨ ਅਤੇ ਸੀ.ਈ.ਓ. ਬਣਾਇਆ ਗਿਆ ਹੈ ਉਥੇ ਹੀ ਪ੍ਰਦੀਪ ਕੁਮਾਰ   (ਇੰਫਰਾਸਟਰਕਚਰ), ਪੀ.ਸੀ. ਸ਼ਰਮਾ (ਟਰੈਕਸ਼ਨ ਐਂਡ ਰੋਲਿੰਗ ਸਟਾਕ), ਪੀ.ਐੱਸ. ਮਿਸ਼ਰਾ ਨੂੰ ਆਪਰੇਸ਼ੰਸ ਐਂਡ ਬਿਜਨੈਸ ਡਿਵੈਲਪਮੈਂਟ ਅਤੇ ਮੰਜੁਲਾ ਰੰਗਰਾਜਨ (ਫਾਇਨੈਂਸ) ਨੂੰ ਮੈਂਬਰ ਬਣਾਇਆ ਗਿਆ ਹੈ।

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਦੇ ਅਨੁਸਾਰ ਇਸ ਦੇ ਤਹਿਤ ਰੇਲਵੇ ਬੋਰਡ 'ਚ ਤਿੰਨ ਮੈਂਬਰ (ਸਟਾਫ), ਮੈਂਬਰ (ਇੰਜੀਨਿਅਰਿੰਗ ਅਤੇ ਮੈਂਬਰ), (ਸਾਮੱਗਰੀ ਪ੍ਰਬੰਧਨ) ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਮੈਂਬਰ ਅਹੁਦਾ (ਰੋਲਿੰਗ ਸਟਾਕ) ਦੀ ਵਰਤੋ ਸਿਖਰ ਪੱਧਰ 'ਤੇ ਡਾਇਰੈਕਟਰ ਜਨਰਲ (ਮਨੁੱਖੀ ਸਰੋਤ) ਅਹੁਦਾ ਬਣਾਉਣ 'ਚ ਕੀਤਾ ਗਿਆ।


Inder Prajapati

Content Editor

Related News