ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ : ਪ੍ਰਿਅੰਕਾ ਗਾਂਧੀ ਨੇ ਪ੍ਰਗਟਾਇਆ ਦੁੱਖ

05/07/2020 2:20:34 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇਕ ਰਸਾਇਣਕ ਪਲਾਂਟ 'ਚੋਂ ਵੀਰਵਾਰ ਭਾਵ ਅੱਜ ਜ਼ਹਿਰੀਲੀ ਗੈਸ ਲੀਕ ਹੋਣ ਤੋਂ ਬਾਅਦ ਸਾਹ ਘੁੱਟਣ ਕਾਰਨ ਕੇ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਸੈਂਕੜੇ ਦੇ ਕਰੀਬ ਲੋਕ ਹਸਪਤਾਲ 'ਚ ਭਰਤੀ ਹਨ। ਇਸ ਦੁਖਦਾਈ ਘਟਨਾ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਵਿਸ਼ਾਖਾਪਟਨਮ ਵਿਚ ਇਕ ਪਲਾਂਟ 'ਚੋਂ ਗੈਸ ਲੀਕ ਹੋਣ ਦੀ ਦੁਖਦਾਈ ਘਟਨਾ ਹੋਈ ਹੈ। ਬਹੁਤ ਵੱਡੀ ਗਿਣਤੀ ਵਿਚ ਲੋਕ ਬੀਮਾਰ ਹਨ। ਆਸ ਹੈ ਕਿ ਸਰਕਾਰ ਛੇਤੀ ਹੀ ਸਥਿਤੀ ਨੂੰ ਕਾਬੂ ਕਰ ਲਵੇਗੀ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਮੇਰੇ ਡੂੰਘੀ ਹਮਦਰਦੀ ਹੈ। ਸਾਰਿਆਂ ਦੇ ਸਿਹਤਮੰਦ ਹੋਣ ਦੀ ਪਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ।

PunjabKesari

ਦੱਸਣਯੋਗ ਹੈ ਕਿ ਐੱਲ. ਜੀ. ਪਾਲੀਮਾਰ ਕੰਪਨੀ ਤੋਂ ਖਤਰਨਾਕ ਜ਼ਹਿਰੀਲੀ ਗੈਸ ਦਾ ਰਿਸਾਅ ਹੋਣ ਤੋਂ ਬਾਅਦ ਸੈਂਕੜੇ ਲੋਕ ਸਿਰ ਦਰਦ, ਉਲਟੀ ਅਤੇ ਸਾਹ ਲੈਣ 'ਚ ਤਕਲੀਫ ਨਾਲ ਹਸਪਤਾਲ ਪਹੁੰਚ ਰਹੇ ਹਨ। ਸਾਹ ਲੈਣ ਵਿਚ ਤਕਲੀਫ ਕਾਰਨ ਲੋਕ ਸੜਕਾਂ 'ਤੇ ਜਿੱਥੇ-ਕਿਤੇ ਬੇਹੋਸ਼ ਹੋ ਗਏ। ਬੀਮਾਰ ਲੋਕਾਂ ਨੂੰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲਿਜਾਇਆ ਗਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਕਰੀਬ 170 ਲੋਕ ਭਰਤੀ ਕਰਵਾਏ ਗਏ ਹਨ। ਬੀਮਾਰ ਲੋਕਾਂ 'ਚ ਵੱਡੀ ਗਿਣਤੀ 'ਚ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਨੂੰ ਮੁੱਢਲੇ ਇਲਾਜ ਦੇ ਆਧਾਰ 'ਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਮਰਨ ਵਾਲਿਆਂ ਵਿਚ ਇਕ 8 ਸਾਲ ਦੀ ਬੱਚੀ ਵੀ ਸ਼ਾਮਲ ਹੈ।


Tanu

Content Editor

Related News