ਵਿਸ਼ਵਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ 'ਚ ਬੋਲੇ PM ਮੋਦੀ- ਇਹ ਦੇਸ਼ ਨੂੰ ਊਰਜਾ ਦੇਣ ਵਾਲੀ ਸੰਸਥਾ

Thursday, Dec 24, 2020 - 11:32 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਸਥਿਤ ਵਿਸ਼ਵਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ 'ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਸ਼ਾਮਲ ਹੋਏ। ਪੀ.ਐੱਮ. ਮੋਦੀ ਨੇ ਸੰਬੋਧਨ 'ਚ ਕਿਹਾ ਕਿ ਮੇਰੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਮੈਂ ਇਸ 'ਚ ਸ਼ਾਮਲ ਹੋਇਆ ਹੈ। ਇਹ 100 ਸਾਲ ਦੀ ਯਾਤਰਾ ਕਾਫ਼ੀ ਵਿਸ਼ੇਸ਼ ਹੈ, ਵਿਸ਼ਵਭਾਰਤੀ ਮਾਂ ਭਾਰਤੀ ਲਈ ਗੁਰੂਦੇਵ ਦੇ ਚਿੰਤਨ ਦਰਸ਼ਨ ਅਤੇ ਮਿਹਨਤ ਦਾ ਅਵਤਾਰ ਹੈ। ਭਾਰਤ ਲਈ ਗੁਰੂਦੇਵ ਨੇ ਜੋ ਸੁਫ਼ਨਾ ਦੇਖਿਆ ਸੀ, ਉਸ ਨੂੰ ਮੂਰਤ ਰੂਪ ਦੇਣ ਲਈ ਦੇਸ਼ ਨੂੰ ਊਰਜਾ ਦੇਣ ਵਾਲੀ ਸੰਸਥਾ ਹੈ। ਮੋਦੀ ਨੇ ਕਿਹਾ ਕਿ 2015 'ਚ ਯੂਨੀਵਰਸਿਟੀ ਦੇ ਯੋਗ ਡਿਪਾਰਟਮੈਂਟ ਦੀ ਲੋਕਪ੍ਰਿਯਤਾ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ। ਸਾਡਾ ਦੇਸ਼ ਵਿਸ਼ਵਭਾਰਤੀ ਤੋਂ ਨਿਕਲੇ ਸੰਦੇਸ਼ਾਂ ਨੂੰ ਦੁਨੀਆ 'ਚ ਪਹੁੰਚਾ ਰਿਹਾ ਹੈ।

ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੇ ਖੇਤਰ 'ਚ ਅੱਜ ਭਾਰਤ ਇਕਲੌਤਾ ਅਜਿਹਾ ਦੇਸ਼ ਹੈ, ਜੋ ਪੈਰਿਸ ਏਗ੍ਰੀਮੈਂਟ (ਸਮਝੌਤੇ) ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਥਿਤੀਆਂ ਯੂਨੀਵਰਸਿਟੀ ਦੀ ਸਥਾਪਨਾ ਦਾ ਆਧਾਰ ਬਣੀਆਂ, ਜਿਸ 'ਚ ਸਿਰਫ਼ ਅੰਗਰੇਜ਼ਾਂ ਦੀ ਗੁਲਾਮੀ ਹੀ ਨਹੀਂ ਕਈ ਸਾਲਾਂ ਤੋਂ ਚੱਲੇ ਅੰਦੋਲਨਾਂ ਦੀ ਪਿੱਠਭੂਮੀ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨਾਂ ਦੀ ਨੀਂਹ ਕਾਫ਼ੀ ਸਮੇਂ ਪਹਿਲਾਂ ਰੱਖੀ ਗਈ ਸੀ। ਦੇਸ਼ ਦੀ ਅਧਿਆਤਮਿਕ, ਸੰਸਕ੍ਰਿਤੀ ਅੰਦੋਲਨ ਨੂੰ ਭਗਤੀ ਯੁੱਗ ਨੇ ਮਜ਼ਬੂਤ ਕੀਤਾ, ਸੰਤਾਂ ਨੇ ਦੇਸ਼ ਦੀ ਚਿੰਤਾ ਕੀਤੀ ਹੈ। ਦੱਸਣਯੋਗ ਹੈ ਕਿ ਰਵਿੰਦਰਨਾਥ ਟੈਗੋਰ ਵਲੋਂ ਸਾਲ 1921 'ਚ ਸਥਾਪਤ ਵਿਸ਼ਵ ਭਾਰਤੀ, ਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਨੋਬੇਲ ਪੁਰਸਕਾਰ ਜੇਤੂ ਪੱਛਮੀ ਬੰਗਾਲ ਦੀਆਂ ਮੁੱਖ ਹਸਤੀਆਂ 'ਚ ਗਿਣੇ ਜਾਂਦੇ ਹਨ।

ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਕਾਰਨ ਇਸ ਵਾਰ ਵਿਸ਼ਵਭਾਰਤੀ ਦੇ ਮੇਲੇ ਦਾ ਆਯੋਜਨ ਨਹੀਂ ਹੋਇਆ। ਵਿਸ਼ਵਭਾਰਤੀ ਦੇ ਵਿਦਿਆਰਥੀ-ਵਿਦਿਆਰਥਣਾਂ ਪਾਸ਼ ਮੇਲੇ 'ਚ ਆਉਣ ਵਾਲੇ ਲੋਕਾਂ ਨਾਲ ਸੰਪਰਕ ਕਰਨ, ਕੋਸ਼ਿਸ਼ ਕਰਨ ਕਿ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਕਿਵੇਂ ਆਨਲਾਈਨ ਤਰੀਕੇ ਨਾਲ ਵੇਚੀਆਂ ਜਾ ਸਕਦੀਆਂ ਹਨ। ਮੋਦੀ ਨੇ ਕਿਹਾ ਕਿ ਗੁਰੂਦੇਵ ਕਹਿੰਦੇ ਸਨ ਕਿ ਟੀਚੇ ਦੀ ਪ੍ਰਾਪਤੀ ਲਈ ਇਕੱਠੇ ਤੁਰਨਾ ਹੋਵੇ ਤਾਂ ਤੁਰੋ। ਜਦੋਂ ਆਜ਼ਾਦੀ ਦਾ ਅੰਦੋਲਨ ਸਿਖਰ 'ਤੇ ਸੀ, ਉਦੋਂ ਬੰਗਾਲ ਉਸ ਨੂੰ ਦਿਸ਼ਾ ਦੇ ਰਿਹਾ ਸੀ ਪਰ ਨਾਲ ਹੀ ਬੰਗਾਲ ਨੇ ਸੰਸਕ੍ਰਿਤ ਦੇ ਖੇਤਰ 'ਚ ਵੀ ਕੰਮ ਕੀਤਾ।

ਮੋਦੀ ਨੇ ਕਿਹਾ ਕਿ ਗੁਰੂਦੇਵ ਦੇ ਵੱਡੇ ਭਰਾ ਸਤੇਂਦਰ ਨਾਥ ਟੈਗੋਰ ਦੀ ਨਿਯੁਕਤੀ ਗੁਜਰਾਤ 'ਚ ਹੋਈ ਸੀ। ਉਦੋਂ ਰਵਿੰਦਰਨਾਥ ਟੈਗੋਰ ਉਨ੍ਹਾਂ ਨੂੰ ਮਿਲਣ ਅਹਿਮਦਾਬਾਦ ਆਉਂਦੇ ਸਨ, ਉੱਥੇ ਹੀ ਉਨ੍ਹਾਂ ਨੇ ਆਪਣੀਆਂ 2 ਕਵਿਤਾਵਾਂ ਲਿਖੀਆਂ ਸਨ। ਗੁਜਰਾਤ ਦੀ ਧੀ ਵੀ ਗੁਰੂਦੇਵ ਦੇ ਘਰ ਨੂੰਹ ਬਣ ਕੇ ਆਈ ਸੀ। ਸਤੇਂਦਰ ਨਾਥ ਟੈਗੋਰ ਦੀ ਪਤਨੀ ਗਿਆਨੇਂਦਰੀ ਦੇਵੀ, ਜਦੋਂ ਅਹਿਮਦਾਬਾਦ 'ਚ ਰਹਿੰਦ ਸੀ, ਉਦੋਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਜਨਾਨੀਆਂ ਸਾੜੀ ਦਾ ਪੱਲੂ ਸੱਜੇ ਪਾਸੇ ਰੱਖਦੀਆਂ ਸਨ, ਉਦੋਂ ਉਨ੍ਹਾਂ ਨੇ ਖੱਬੇ ਮੋਢੇ 'ਤੇ ਸਾੜੀ ਦਾ ਪੱਲੂ ਰੱਖਣ ਦੀ ਸਲਾਹ ਦਿੱਤੀ, ਜੋ ਹੁਣ ਤੱਕ ਜਾਰੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News