ਤਕਨੀਕੀ ਖਰਾਬੀ ਕਾਰਨ ਜਹਾਜ਼ ਦੀ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ, 146 ਯਾਤਰੀ ਸਨ ਸਵਾਰ

Thursday, Feb 17, 2022 - 03:36 PM (IST)

ਤਕਨੀਕੀ ਖਰਾਬੀ ਕਾਰਨ ਜਹਾਜ਼ ਦੀ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ, 146 ਯਾਤਰੀ ਸਨ ਸਵਾਰ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਸਥਿਤ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਜਾ ਰਹੀ ਏਅਰ ਵਿਸਤਾਰਾ ਦੀ ਫਲਾਈਟ ਵਿਸਤਾਰਾ-ਯੂ. ਕੇ-697 ਜਹਾਜ਼ ਦੀ ਦਿੱਲੀ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ’ਚ 146 ਯਾਤਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਏਅਰ ਵਿਸਤਾਰਾ ਦੇ ਜਹਾਜ਼ ਵਿਚ ਤਕਨੀਕੀ ਖਰਾਬੀ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਦੇ ਤੁਰੰਤ ਬਾਅਦ ਦਿੱਲੀ ਹਵਾਈ ਅੱਡੇ ’ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਐਮਰਜੈਂਸੀ ਲੈਂਡਿੰਗ ਵੀਰਵਾਰ ਸਵੇਰੇ ਹੋਏ। 

ਦੱਸਿਆ ਜਾ ਰਿਹਾ ਹੈ ਕਿ ਉਡਾਣ ਦੇ ਤੁਰੰਤ ਬਾਅਦ ਹੀ ਪਾਇਲਟ ਨੂੰ ਇਸ ਵਿਚ ਦਿੱਕਤ ਮਹਿਸੂਸ ਹੋਈ ਸੀ, ਇਸ ਤੋਂ ਬਾਅਦ ਪਾਇਲਟ ਨੇ ਹਵਾਈ ਅੱਡਾ ਅਥਾਰਟੀ ਨਾਲ ਗੱਲ ਕੀਤੀ ਅਤੇ ਫਿਰ ਐਮਰਜੈਂਸੀ ਅਲਾਰਮ ਵੀ ਵਜਾਇਆ ਗਿਆ। ਪਾਇਲਟ ਵਾਪਸ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਲੈ ਕੇ ਵਾਪਸ ਪਰਤ ਆਇਆ। ਸੀਨੀਅਰ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਸਵੇਰੇ 10 ਵਜ ਕੇ 15 ਮਿੰਟ ’ਤੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਬਾਰੇ ਜਾਣਕਾਰੀ ਮਿਲੀ ਸੀ। ਪਾਇਲਟ ਦੀ ਸੂਝ-ਬੂਝ ਦੇ ਚੱਲਦੇ ਸਾਰਿਆਂ ਦੀ ਜਾਨ ਬਚ ਗਈ।


author

Tanu

Content Editor

Related News