ਸ਼ੀਅਰ ਨੇ ਕੀਤਾ ਮੁੰਬਈ ''ਚ ਕੈਨੇਡਾ ਦੇ ਜੰਗਲਾਤ ਇਨੋਵੇਸ਼ਨ ਨਿਵੇਸ਼ ਦਫਤਰ ਦਾ ਦੌਰਾ

10/13/2018 2:06:16 AM

ਮੁੰਬਈ— ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੀਅਰ ਆਪਣੀ ਭਾਰਤ ਫੇਰੀ ਦੇ ਆਖਰੀ ਪੜਾਅ 'ਚ ਹਨ। ਇਸ ਮੌਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਕੈਨੇਡਾ ਦੇ ਜੰਗਲਾਤ ਇਨੋਵੇਸ਼ਨ ਨਿਵੇਸ਼ ਦਫਤਰ ਦਾ ਦੌਰਾ ਕੀਤਾ। ਦੱਸਯਯੋਗ ਹੈ ਕਿ ਸ਼ੀਅਰ 7 ਅਕਤੂਬਰ ਤੋਂ 13 ਅਕਤੂਬਰ ਤੱਕ ਦੀ ਭਾਰਤ ਯਾਤਰਾ 'ਤੇ ਹਨ।


ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤੀ ਮਾਰਕੀਟ ਸਾਡੇ ਜੰਗਲਾਤ ਉਦਯੋਗ ਦੀ ਸਫਲਤਾ ਲਈ ਬਹੁਤ ਹੀ ਮਹੱਤਵਪੂਰਨ ਹੈ। ਉਹ ਇਹ ਦੇਖ ਦੇ ਬਹੁਤ ਖੁਸ਼ ਹਨ ਕਿ ਕੈਨੇਡੀਅਨ ਲੱਕੜ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਸ਼ਕਲ 'ਚ ਭਾਰਤ 'ਚ ਮਾਰਕੀਟ ਕੀਤੀ ਜਾ ਰਹੀ ਹੈ। 

 


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੈਂਗਲੁਰੂ ਦੇ ਏਅਰਪੋਰਟ ਦਾ ਵੀ ਦੌਰਾ ਕੀਤਾ ਤੇ ਇਸ ਸਬੰਧੀ ਟਵੀਟ ਵੀ ਕੀਤਾ।

 

 


Related News