ਵਿਸ਼ਵ ਹਿੰਦੂ ਮਹਾਸਭਾ ਦੇ ਨੇਤਾ ਰਣਜੀਤ ਬੱਚਨ ਦੀ ਗੋਲੀ ਮਾਰ ਕੇ ਹੱਤਿਆ

Sunday, Feb 02, 2020 - 10:21 AM (IST)

ਵਿਸ਼ਵ ਹਿੰਦੂ ਮਹਾਸਭਾ ਦੇ ਨੇਤਾ ਰਣਜੀਤ ਬੱਚਨ ਦੀ ਗੋਲੀ ਮਾਰ ਕੇ ਹੱਤਿਆ

ਲਖਨਊ—ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜਰਤਗੰਜ 'ਚ ਵਿਸ਼ਵ ਹਿੰਦੂ ਮਹਾਸਭਾ ਦੇ ਸੂਬਾ ਪ੍ਰਧਾਨ ਰਣਜੀਤ ਬਚਨ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਉਸ ਸਮੇਂ ਕੀਤੀ ਗਈ, ਜਦੋਂ ਉਹ ਸੈਰ ਕਰਨ ਗਏ ਸੀ। ਦਰਅਸਲ ਰਣਜੀਤ ਬੱਚਨ ਜਦੋਂ ਸਵੇਰ ਦੀ ਸੈਰ ਕਰਨ ਲਈ ਨਿਕਲੇ ਸੀ, ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਤਾਬਤੋੜ ਗੋਲੀਆਂ ਦੀ ਬੁਛਾਰ ਕਰ ਦਿੱਤੀ, ਹਾਦਸੇ ਦੌਰਾਨ ਰਣਜੀਤ ਦੇ ਸਿਰ 'ਚ ਗੋਲੀ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋਈ ਗਈ। ਜਾਣਕਾਰੀ ਮਿਲਦਿਆਂ ਹੀ ਪੁਲਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ 'ਚ ਜੁੱਟ ਗਈ ਹੈ।

ਦੱਸਣਯੋਗ ਹੈ ਕਿ ਗੋਰਖਪੁਰ ਦੇ ਰਹਿਣ ਵਾਲੇ ਰਣਜੀਤ ਬੱਚਨ ਹਜਰਤਗੰਜ ਦੀ ਓ.ਸੀ.ਆਰ ਇਮਾਰਤ ਦੇ ਬੀ-ਬਲਾਕ 'ਚ ਰਹਿੰਦੇ ਸੀ। ਇਸ ਤੋਂ ਪਹਿਲਾਂ ਰਣਜੀਤ ਸਮਾਜਵਾਦੀ ਪਾਰਟੀ ਨਾਲ ਵੀ ਜੁੜੇ ਰਹੇ ਸੀ।


author

Iqbalkaur

Content Editor

Related News