ਭਾਰਤ ’ਚ ਰਹਿ ਰਹੇ ਵਿਦੇਸ਼ੀਆਂ ਦਾ ਵੀਜ਼ਾ 15 ਅਪ੍ਰੈਲ ਤੱਕ ਵਧਿਆ

Friday, Mar 20, 2020 - 08:34 PM (IST)

ਭਾਰਤ ’ਚ ਰਹਿ ਰਹੇ ਵਿਦੇਸ਼ੀਆਂ ਦਾ ਵੀਜ਼ਾ 15 ਅਪ੍ਰੈਲ ਤੱਕ ਵਧਿਆ

ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਉਨ੍ਹਾਂ ਵਿਦੇਸ਼ੀਆਂ ਦੇ ਰੈਗੂਲਰ ਅਤੇ ਈ-ਵੀਜ਼ਾ ਦੀ ਮਿਆਦ 15 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਫਿਲਹਾਲ ਭਾਰਤ ਵਿਚ ਹਨ ਅਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਇਥੋਂ ਵਾਪਸ ਨਹੀਂ ਜਾ ਰਹੇ ਹਨ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਯਾਤਰਾ ਪਾਬੰਦੀ ਕਾਰਣ ਵੱਡੀ ਗਿਣਤੀ ਵਿਚ ਵਿਦੇਸ਼ੀ ਭਾਰਤ ਵਿਚ ਹਨ ਅਤੇ ਵੀਜ਼ਾ ਦੀ ਜਾਇਜ਼ ਮਿਆਦ ਦੌਰਾਨ ਦੇਸ਼ ਤੋਂ ਬਾਹਰ ਨਹੀਂ ਜਾ ਸਕੇ ਹਨ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਖੇਤਰੀ ਵਿਦੇਸ਼ੀ ਰਜਿਸਟ੍ਰੇਸ਼ਨ ਅਧਿਕਾਰੀ ਦੇ ਦਫਤਰ ਅਤੇ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ ਵਲੋਂ ਉਨ੍ਹਾਂ ਵਿਦੇਸ਼ੀਆਂ ਲਈ ਜ਼ਰੂਰੀ ਦੂਤਾਵਾਸ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਮੌਜੂਦ ਵਿਦੇਸ਼ੀਆਂ ਦੀ ਜਿਨ੍ਹਾਂ ਦੇ ਰੈਗੂਲਰ ਵੀਜ਼ਾ, ਈ-ਵੀਜ਼ਾ ਦੀ ਮਿਆਦ 13 ਮਾਰਚ (ਅੱਧੀ ਰਾਤ ਤੋਂ) 15 ਅਪ੍ਰੈਲ (ਅੱਧੀ ਰਾਤ) ਹੈ। ਉਹ ਵਿਦੇਸ਼ੀ ਨਾਗਰਿਕ ਵਲੋਂ ਆਨਲਾਈਨ ਅਰਜ਼ੀਆਂ ਤੋਂ ਬਾਹਰ ਗ੍ਰਾਟਿਸ ਆਧਾਰ ’ਤੇ 14 ਅਪ੍ਰੈਲ ਅੱਧੀ ਰਾਤ ਤੱਕ ਵਧਾ ਦਿੱਤੀ ਜਾਵੇਗੀ। ਸੂਚਨਾ ਮੁਤਾਬਕ ਜੇ ਕੋਈ ਵਿਦੇਸ਼ੀ ਨਾਗਰਿਕ ਇਸ ਦੌਰਾਨ ਦੇਸ਼ ਤੋਂ ਜਾਣ ਦੀ ਅਪੀਲ ਕਰਦਾ ਹੈ ਤਾਂ ਜ਼ਿਆਦਾ ਸਮੇਂ ਤੱਕ ਰਹਿਣ ਕਾਰਣ ਵਸੂਲੇ ਜਾਣ ਵਾਲੇ ਜੁਰਮਾਨੇ ਤੋਂ ਬਿਨਾਂ ਹੀ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ।


author

Gurdeep Singh

Content Editor

Related News