ਵੀਰਭੱਦਰ ਐਂਡ ਫੈਮਿਲੀ ਦੇ ਖਿਲਾਫ ਦੋਸ਼ ਤੈਅ ਕਰਨ ''ਤੇ ਬਹਿਸ 9 ਅਪ੍ਰੈਲ ਨੂੰ

03/18/2019 5:00:52 PM

ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ— ਆਮਦਨ ਤੋਂ ਵਧ ਜਾਇਦਾਦ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ ਕਰਨ) ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਐਂਡ ਫੈਮਿਲੀ ਦੇ ਖਿਲਾਫ ਦੋਸ਼ ਤੈਅ ਕਰਨ 'ਤੇ ਬਹਿਸ 9 ਅਤੇ 10 ਅਪ੍ਰੈਲ ਨੂੰ ਹੋਵੇਗੀ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਦੋਸ਼ ਤੈਅ ਕਰਨ 'ਤੇ ਬਹਿਸ ਦੀ ਤਾਰੀਕ ਤੈਅ ਕੀਤੀ। ਇਸ ਤੋਂ ਪਹਿਲਾਂ ਇਸ ਕੇਸ 'ਚ ਵੀਰਭੱਦਰ ਐਂਡ ਫੈਮਿਲੀ ਨੂੰ ਜ਼ਮਾਨਤ ਮਿਲ ਗਈ ਸੀ। ਕੋਰਟ ਨੇ ਈ.ਡੀ. ਦੀ ਚਾਰਜਸ਼ੀਟ 'ਤੇ ਨੋਟਿਸ ਲੈਂਦੇ ਹੋਏ ਵੀਰਭੱਦਰ ਸਿੰਘ ਅਤੇ ਹੋਰ ਨੂੰ ਦੋਸ਼ੀ ਦੇ ਤੌਰ 'ਤੇ ਸੰਮੰਨ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਈ.ਡੀ. ਨੇ ਮਨੀ ਲਾਂਡਰਿੰਗ ਕੇਸ 'ਚ ਸਪਲੀਮੈਂਟਰੀ ਚਾਰਜਸ਼ੀਟ ਕੋਰਟ 'ਚ ਦਾਖਲ ਕੀਤੀ ਸੀ, ਜਿਸ 'ਚ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਯ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਸੀ।

ਇਸ ਤੋਂ ਪਹਿਲਾਂ ਈ.ਡੀ. ਵਲੋਂ ਦਾਖਲ ਚਾਰਜਸ਼ੀਟ 'ਚ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਦਾ ਨਾਂ ਹੈ। ਈ.ਡੀ. ਵਲੋਂ ਦਾਇਰ ਸਪਲੀਮੈਂਟਰੀ ਚਾਰਜਸ਼ੀਟ 'ਚ ਸ਼ਿਮਲਾ ਪੇਂਡੂ ਤੋਂ ਵਿਧਾਇਕ ਵਿਕਰਮਾਦਿੱਤਿਯ ਤੋਂ ਇਲਾਵਾ ਤਰਾਨੀ ਇੰਫ੍ਰਾਸਟਰਕਚਰ ਦੇ ਨਿਰਦੇਸ਼ਕ ਚੰਦਰ ਸ਼ੇਖਰ ਅਤੇ ਰਾਮ ਪ੍ਰਕਾਸ਼ ਭਾਟੀਆ ਨੂੰ ਵੀ ਦੋਸ਼ ਬਣਾਇਆ ਗਿਆ ਸੀ। ਇਹ ਦੋਵੇਂ ਵੀਰਭੱਦਰ ਸਿੰਘ ਨਾਲ ਸੀ.ਬੀ.ਆਈ. ਦੇ ਕੇਸ 'ਚ ਵੀ ਦੋਸ਼ੀ ਹਨ। ਇਸ ਮਾਮਲੇ 'ਚ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਯੂਨੀਵਰਸਲ ਐਪਲ ਐਸੋਸੀਏਸ਼ਨ ਦੇ ਮਾਲਕ ਚੁੰਨੀ ਲਾਲ ਚੌਹਾਨ, ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਏਜੰਟ ਆਨੰਦ ਚੌਹਾਨ ਸਮੇ 2 ਹੋਰ ਪ੍ਰੇਮ ਰਾਜ ਅਤੇ ਲਵਨ ਕੁਮਾਰ ਰੋਚ ਦੇ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤਾ ਜਾ ਚੁਕਿਆ ਹੈ।

ਦੂਜੇ ਪਾਸੇ ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਸੀ.ਬੀ.ਆਈ. ਨੇ ਵੀਰਭੱਦਰ ਸਿੰਘ, ਪ੍ਰਤਿਭਾ ਸਿੰਘ ਅਤੇ ਆਨੰਦ ਚੌਹਾਨ ਸਮੇਤ ਹੋਰ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ 'ਚ ਕਿਹਾ ਗਿਆ ਸੀ ਕਿ ਕੇਂਦਰੀ ਮੰਤਰੀ ਰਹਿੰਦੇ ਹੋਏ ਵੀਰਭੱਦਰ ਸਿੰਘ ਨੇ ਗੈਰ-ਕਾਨੂੰਨੀ ਤਰੀਕੇ ਨਾਲ 10 ਕਰੋੜ ਦੀ ਜਾਇਦਾਦ ਬਣਾਈ, ਜੋ ਉਨ੍ਹਾਂ ਦੀ ਆਮਦਨ ਤੋਂ ਵਧ ਹੈ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ 6 ਅਪ੍ਰੈਲ 2016 ਨੂੰ ਹਾਈ ਕੋਰਟ 'ਚ ਰੈਫਰ ਕਰ ਦਿੱਤਾ ਸੀ ਅਤੇ ਸੀ.ਬੀ.ਆਈ. ਨੂੰ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫਤਾਰ ਨਾ ਕਰਨ ਦਾ ਆਦੇਸ਼ ਦਿੱਤਾ ਸੀ। ਸੀ.ਬੀ.ਆਈ. ਵਲੋਂ ਕੀਤੇ ਗਏ ਮੁਕੱਦਮੇ ਦਾ ਨੋਟਿਸ ਲੈਂਦੇ ਹੋਏ ਈ.ਡੀ. ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।


DIsha

Content Editor

Related News